ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
Sports

ਦਬਾਅ ਨੂੰ ਕਮਜ਼ੋਰੀ ਨਹੀਂ ਤਾਕਤ ਬਣਾਉਣ ਅਥਲੀਟ: ਤੇਂਦੁਲਕਰ

    July-27-2021

ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟੋਕੀਓ ਓਲੰਪਿਕ ਲਈ ਜਾਣ ਵਾਲੀ 26 ਮੈਂਬਰੀ ਟਰੈਕ ਤੇ ਫੀਲਡ ਟੀਮ ਨੂੰ ਅਪੀਲ ਕੀਤੀ ਹੈ ਕਿ ਉਹ ਦਬਾਅ ਵਿੱਚ ਆਉਣ ਦੀ ਥਾਂ ਇਸ ਦਾ ਲੁਤਫ਼ ਲੈਣ ਤੇ ਇਸ ਨੂੰ ਆਪਣੇ ’ਤੇ ਹਾਵੀ ਨਾ ਹੋਣ ਦੇਣ। ਤੇਂਦੁਲਕਰ ਨੇ ਭਾਰਤੀ ਅਥਲੈਟਿਕਸ ਫੈਡਰੇਸ਼ਨ (ਏਐੱਫਆਈ) ਦੇ ਖਿਡਾਰੀਆਂ ਨੂੰ ਆਨਲਾਈਨ ਵਿਦਾਈ ਦਿੱਤੀ। ਵਰਚੁਅਲ ਸਮਾਗਮ ਦੌਰਾਨ ਤੇਂਦੁਲਕਰ ਨੇ ਅਥਲੀਟਾਂ ਨੂੰ ਕਿਹਾ ਕਿ ਉਹ ਓਲੰਪਿਕ ਵਿੱਚ ਤਗ਼ਮੇ ਜਿੱਤਣ ਦੇ ਆਪਣੇ ਸੁਪਨੇ ਦਾ ਬਿਨਾਂ ਰੁਕੇ ਪਿੱਛਾ ਕਰਨ। ਮਾਸਟਰ ਬਲਾਸਟਰ ਨੇ ਕਿਹਾ, ‘‘ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਖੇਡਾਂ ਵਿੱਚ ਹਾਰ ਤੇ ਜਿੱਤ ਹੁੰਦੀ ਹੈ, ਪਰ ਮੇਰਾ ਸੁਨੇਹਾ ਹੈ ਕਿ ਤੁਹਾਡੇ ਵਿਰੋਧ ਦੀ ਹਾਰ ਹੋਵੇ ਤੇ ਤੁਸੀਂ ਜਿੱਤ ਦਰਜ ਕਰੋ। ਤੁਹਾਨੂੰ ਤਗ਼ਮੇ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਨਾ ਛੱਡੀਏ, ਤੁਹਾਡਾ ਸੁਪਨਾ ਗਲਾਂ ਵਿੱਚ ਤਗ਼ਮੇ ਪਾਉਣ, ਰਾਸ਼ਟਰ ਗੀਤ ਦਾ ਵਜਣਾ ਤੇ ਤਿਰੰਗੇ ਦਾ ਲਹਿਰਾਣਾ ਹੋਵੇ।’ ਟਰੈਕ ਤੇ ਫੀਲਡ ਖੇਡ ਦਸਤੇ ਵਿੱਚ 46 ਮੈਂਬਰ ਸ਼ਾਮਲ ਹਨ, ਜਿਸ ਵਿੱਚ 25 ਖਿਡਾਰੀਆਂ ਤੋਂ ਇਲਾਵਾ 11 ਕੋਚ, 8 ਸਹਿਯੋਗੀ ਸਟਾਫ਼ ਦੇ ਮੈਂਬਰ, ਇਕ ਟੀਮ ਡਾਕਟਰ ਤੇ ਇਕ ਟੀਮ ਲੀਡਰ ਸ਼ਾਮਲ ਹਨ। ਤੇਂਦੁਲਕਰ ਨੇ ਕਿਹਾ ਕਿ ਦਬਾਅ ਸਾਰੀਆਂ ਖੇਡ ਵੰਨਗੀਆਂ ’ਚ ਖਿਡਾਰੀ ਦਾ ਸਾਥੀ ਹੈ ਤੇ ਇਹ ਅਹਿਮ ਹੈ ਕਿ ਇਸ ਦੀ ਵਰਤੋਂ ਬਿਹਤਰ ਪ੍ਰਦਰਸ਼ਨ ਲਈ ਕੀਤੀ ਜਾਵੇ।’ ਟੋਕੀਓ ਓਲੰਪਿਕਸ ਵਿੱਚ ਅਥਲੈਟਿਕਸ ਦੇ ਮੁਕਾਬਲੇ 30 ਜੁਲਾਈ ਤੋਂ 8 ਅਗਸਤ ਤੱਕ ਹੋਣਗੇ।

Related Posts