ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
Sports

ਜਾਪਾਨ ਓਲੰਪਿਕ ਦੀ ਸੁਰੱਖਿਅਤ ਮੇਜ਼ਬਾਨੀ ਦੇ ਸਮਰੱਥ

    July-27-2021

ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਟੋਕੀਓ ਓਲੰਪਿਕ ਤੋਂ ਪਹਿਲਾਂ ਖੇਡ ਅਧਿਕਾਰੀਆਂ ਨੂੰ ਕਿਹਾ ਕਿ ਕੁੱਲ ਆਲਮ ਨੂੰ ਵਿਖਾਉਣਾ ਹੈ ਕਿ ਜਾਪਾਨ ਓਲੰਪਿਕ ਖੇਡਾਂ ਦੀ ਸੁਰੱਖਿਅਤ ਮੇਜ਼ਬਾਨੀ ਕਰ ਸਕਦਾ ਹੈ। ਕਰੋਨਾ ਮਹਾਮਾਰੀ ਦਰਮਿਆਨ ਐਲਾਨੀ ਐਮਰਜੈਂਸੀ ਵਾਲੀ ਸਥਿਤੀ ’ਚ ਹਜ਼ਾਰਾਂ ਖਿਡਾਰੀ, ਅਧਿਕਾਰੀ, ਸਟਾਫ਼ ਤੇ ਮੀਡੀਆ ਕਰਮੀ ਜਪਾਨ ਪਹੁੰਚ ਰਹੇ ਹਨ। ਅਧਿਕਾਰਤ ਤੌਰ ’ਤੇ ਓਲੰਪਿਕ ਖੇਡਾਂ ਸ਼ੁੱਕਰਵਾਰ ਤੋਂ ਸ਼ੁਰੂ ਹੋਣਗੀਆਂ, ਪਰ ਸਾਫ਼ਟਬਾਲ ਤੇ ਮਹਿਲਾ ਫੁਟਬਾਲ ਦੇ ਮੁਕਾਬਲੇ ਭਲਕੇ ਬੁੱਧਵਾਰ ਤੋਂ ਸ਼ੁਰੂ ਹੋ ਜਾਣਗੇ। ਸੁਗਾ ਨੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਕਿਹਾ, ‘‘ਕੁੱਲ ਆਲਮ ਵੱਡੀਆਂ ਸਮੱਸਿਆਵਾਂ ਨਾਲ ਘਿਰਿਆ ਹੈ, ਅਜਿਹੇ ਵਿੱਚ ਸਾਨੂੰ ਓਲੰਪਿਕ ਦੀ ਸਫ਼ਲ ਮੇਜ਼ਬਾਨੀ ਕਰਨੀ ਹੈ।’ ਉਨ੍ਹਾਂ ਕਿਹਾ, ‘‘ਜਾਪਾਨ ਨੇ ਦੁਨੀਆ ਨੂੰ ਵਿਖਾਉਣਾ ਹੈ। ਅਸੀਂ ਜਾਪਾਨ ਦੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖਾਂਗੇ।’’ ਸੁਗਾ ਨੇ ਮੰਨਿਆ ਕਿ ਓਲੰਪਿਕ ਤੱਕ ਦੇ ਜਾਪਾਨ ਦੇ ਸਫ਼ਰ ਦੀ ਰਫ਼ਤਾਰ ਕਈ ਵਾਰੀ ਮੰਦੀ ਪਈ, ਪਰ ਟੀਕਾਕਰਨ ਦੀ ਸ਼ੁਰੂਆਤ ਮਗਰੋਂ ਲੰਮੀ ਉਡੀਕ ਖ਼ਤਮ ਹੁੰਦੀ ਦਿਸ ਰਹੀ ਹੈ। ਕਰੋਨਾ ਮਹਾਮਾਰੀ ਨਾਲ ਨਜਿੱਠਣ ਵਿੱਚ ਸਰਕਾਰ ਦੇ ਢਿੱਲੇ ਰਵੱਈੲੇ ਕਰਕੇ ਨੁਕਤਾਚੀਨੀ ਝੱਲ ਰਹੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਓਲੰਪਿਕ ਖੇਡਾਂ ਫੈਸਲਾਕੁਨ ਮੋੜ ਹੈ ਤੇ ਲੰਮੀ ਸੁਰੰਗ ਮਗਰੋਂ ਬਾਹਰ ਨਿਕਲਣ ਦਾ ਰਾਹ ਨਜ਼ਰ ਆ ਰਿਹਾ ਹੈ। ਸੁਗਾ ਨੇ ਕਿਹਾ ਕਿ ਜਾਪਾਨ ਦੇ ਲੋਕਾਂ ਤੇ ਵਿਸ਼ਵ ਭਰ ਤੋਂ ਆਏ ਮਹਿਮਾਨਾਂ ਦੀ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖਿਆ ਜਾਵੇਗਾ। ਇਸ ਦੌਰਾਨ ਮੀਟਿੰਗ ਵਿੱਚ ਮੌਜੂਦ ਆਈਓਸੀ ਦੇ ਮੁਖੀ ਥੌਮਸ ਬਾਕ ਨੇ ਕਿਹਾ ਕਿ ਉਨ੍ਹਾਂ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਕਰਵਾਉਣ ਲਈ ਟੋਕੀਓ ਪ੍ਰਬੰਧਕਾਂ ਨੂੰ 1.7 ਅਰਬ ਡਾਲਰ ਦਿੱਤੇ ਹਨ।

Related Posts