ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
Life Style

ਧੁੱਪ ਕਾਰਨ ਕਾਲੀ ਹੋਈ ਚਮੜੀ ਤੋਂ ਪਰੇਸ਼ਾਨ ਲੋਕ ਇਨ੍ਹਾਂ ਚੀਜ਼ਾਂ ਦੀ ਕਰਨ ਵਰਤੋਂ

    July-27-2021

ਸ਼ਹਿਦ ਅਤੇ ਨਿੰਬੂ
ਚਮੜੀ ਦੀ ਟੈਨਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਸ਼ਹਿਦ ਅਤੇ ਨਿੰਬੂ ਦਾ ਪੇਸਟ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਚਮੜੀ ਨੂੰ ਕੋਮਲ ਬਣਾਉਣ ਲਈ ਸ਼ਹਿਦ ਬਹੁਤ ਜ਼ਿਆਦਾ ਮਦਦਗਾਰ ਹੈ। ਨਿੰਬੂ ’ਚ ਮੌਜੂਦ ਸਾਈਟ੍ਰਿਕ ਐਸਿਡ ਅਤੇ ਵਿਟਾਮਿਨ-ਸੀ ਦੀ ਮਾਤਰਾ ਚਮੜੀ ਦੇ ਕਾਲੇਪਨ ਨੂੰ ਦੂਰ ਕਰਦੀ ਹੈ। ਇਹ ਨੈਚਰਲ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ। ਚਮੜੀ ਦੀ ਟੈਨਿੰਗ ਦੀ ਸਮੱਸਿਆ ਦੂਰ ਕਰਨ ਲਈ ਸ਼ਹਿਦ ਅਤੇ ਨਿੰਬੂ ਨੂੰ ਮਿਲਾ ਕੇ ਅੱਧਾ ਘੰਟਾ ਚਿਹਰੇ ’ਤੇ ਲਗਾ ਕੇ ਰੱਖੋ ਅਤੇ ਫਿਰ ਸਾਦੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਚਮਕਦਾਰ ਅਤੇ ਖ਼ੂਬਸੂਰਤ ਬਣ ਜਾਵੇਗੀ।

ਐਲੋਵੇਰਾ
ਐਲੋਵੇਰਾ ਚਮੜੀ ਦੀ ਹਰ ਸਮੱਸਿਆ ਦੂਰ ਕਰਨ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਚਮੜੀ ਦੇ ਕਾਲੇਪਨ ਨੂੰ ਦੂਰ ਕਰਨ ਲਈ ਐਲੋਵੇਰਾ ਜੈੱਲ ਨੂੰ ਲਗਾ ਕੇ 2 ਮਿੰਟ ਮਸਾਜ ਕਰੋ ਅਤੇ ਅੱਧੇ ਘੰਟੇ ਬਾਅਦ ਚਿਹਰਾ ਧੋ ਲਓ। ਇਸ ਨਾਲ ਸਨਬਰਨ ਤੋਂ ਰਾਹਤ ਮਿਲਦੀ ਹੈ ਅਤੇ ਚਮੜੀ ਦਾ ਕਾਲਾਪਨ ਦੂਰ ਹੋ ਜਾਵੇਗਾ।

ਖੀਰੇ ਦਾ ਲੇਪ
ਖੀਰੇ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਖੀਰੇ ਦੇ ਐਂਟੀ ਆਕਸੀਡੈਂਟ ਗੁਣ ਚਮੜੀ ਦੇ ਨਿਖ਼ਾਰ ਨੂੰ ਵਧਾਉਂਦੇ ਹਨ। ਤੇਜ਼ ਧੁੱਪ ਕਾਰਨ ਚਮੜੀ ’ਤੇ ਆਈ ਕਾਲੇਪਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਖੀਰਾ ਬਹੁਤ ਫ਼ਾਇਦੇਮੰਦ ਹੈ। ਇਸਦੇ ਲਈ ਖੀਰੇ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਅੱਧਾ ਘੰਟਾ ਲਗਾ ਕੇ ਰੱਖੋ, ਬਾਅਦ ਵਿੱਚ ਠੰਢੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਦਾ ਕਾਲਾਪਨ ਦੂਰ ਹੋ ਜਾਵੇਗਾ ਅਤੇ ਚਮੜੀ ਨੂੰ ਠੰਢਕ ਮਿਲੇਗੀ। 

ਦਹੀਂ
ਚਮੜੀ ਦੇ ਕਾਲੇਪਨ ਨੂੰ ਦੂਰ ਕਰਨ ਲਈ ਦਹੀਂ ਇਕ ਕੁਦਰਤੀ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ। ਦਹੀਂ ਵਿੱਚ ਵਿਟਾਮਿਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਚਮੜੀ ਦੇ ਕਾਲੇਪਨ ਨੂੰ ਦੂਰ ਕਰਨ ਦੇ ਨਾਲ-ਨਾਲ ਕਿੱਲ ਮੁਹਾਸਿਆਂ ਨੂੰ ਵੀ ਦੂਰ ਕਰਦਾ ਹੈ। ਇਸ ਲਈ ਦਹੀਂ ’ਚ ਚੁਟਕੀਭਰ ਹਲਦੀ ਮਿਲਾ ਕੇ ਅੱਧਾ ਘੰਟਾ ਚਿਹਰੇ ’ਤੇ ਲਗਾ ਕੇ ਰੱਖੋ ਅਤੇ ਬਾਅਦ ਚਿਹਰਾ ਠੰਢੇ ਪਾਣੀ ਨਾਲ ਧੋ ਲਓ ।

ਹਲਦੀ ਅਤੇ ਚੰਦਨ
ਸਨਬਰਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਲਦੀ ਅਤੇ ਚੰਦਨ ਦਾ ਲੇਪ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਹਲਦੀ ਵਿੱਚ ਐਂਟੀ ਆਕਸੀਡੈਂਟ ਗੁਣ ਚਮੜੀ ’ਤੇ ਨਿਖ਼ਾਰ ਲਿਆਉਂਦੇ ਹਨ। ਇਸ ਦੇ ਲਈ ਹਲਦੀ ਅਤੇ ਚੰਦਨ ਬਰਾਬਰ ਮਾਤਰਾ ਵਿੱਚ ਲੈ ਕੇ ਦੁੱਧ ਵਿੱਚ ਮਿਲਾ ਕੇ ਪੇਸਟ ਬਣਾ ਲਵੋ ਅਤੇ ਅੱਧਾ ਘੰਟਾ ਚਿਹਰੇ ਤੇ ਲਗਾ ਕੇ ਰੱਖੋ। ਇਸ ਨਾਲ ਚਿਹਰੇ ਦਾ ਕਾਲਾਪਣ ਦੂਰ ਹੋ ਜਾਵੇਗਾ ।

ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਗਰਮੀਆਂ ਵਿਚ ਧੁੱਪ ਕਾਰਨ ਹੋਈ ਚਮੜੀ ਦੇ ਕਾਲੇਪਨ ਨੂੰ ਦੂਰ ਕਰਕੇ ਚਿਹਰੇ ’ਤੇ ਨਿਖ਼ਾਰ ਲਿਆਉਂਦੀ ਹੈ। ਇਸ ਲਈ ਮੁਲਤਾਨੀ ਮਿੱਟੀ ਨੂੰ ਗੁਲਾਬ ਜਲ ਵਿੱਚ ਮਿਲਾ ਕੇ ਲੇਪ ਬਣਾ ਲਵੋ ਅਤੇ ਅੱਧਾ ਘੰਟਾ ਲਗਾ ਕੇ ਰੱਖੋ। ਮੁਲਤਾਨੀ ਮਿੱਟੀ ਵਿੱਚ ਮੌਜੂਦ ਪੋਸ਼ਕ ਤੱਤ ਚਮੜੀ ਨੂੰ ਠੰਢਕ ਪਹੁੰਚਾਉਂਦੇ ਹਨ ਅਤੇ ਇਸ ਦਾ ਫੇਸਪੈਕ ਲਗਾਉਣ ਨਾਲ ਚਮੜੀ ਦਾ ਕਾਲਾਪਨ ਪਹੁੰਚਣ ਤੋਂ ਦੂਰ ਹੁੰਦਾ ਹੈ ।

Related Posts