ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
International News

ਐਲਬਰਟਾ 'ਚ ਕੋਰੋਨਾ ਵਾਇਰਸ ਦੀ ਵੈਕਸੀਨ ਘੱਟ ਰਹੀ ਹੈ-ਸਿਹਤ ਮਹਿਕਮਾ

    July-27-2021

ਐਲਬਰਟਾ ਹੈਲਥ ਸਰਵਿਸਿਜ਼ ਏ.ਐਚ.ਐੱਸ. ਦਾ ਕਹਿਣਾ ਹੈ ਕਿ ਸੂਬੇ ਵਿਚ ਐਸਟ੍ਰਾ-ਜ਼ੈਨੇਕਾ ਨਾਮ ਦੀ ਕੋਵਿਡ-19 ਵੈਕਸੀਨ ਤੇਜ਼ੀ ਨਾਲ ਮੁੱਕਦੀ ਜਾ ਰਹੀ ਹੈ | ਸਾਲ 1957 ਤੋਂ 1961 ਦਰਮਿਆਨ ਪੈਦਾ ਹੋਏ ਸੂਬਾ ਵਾਸੀ ਅਤੇ 1972 ਤੋਂ 1976 ਦਰਮਿਆਨ ਪੈਦਾ ਹੋਏ ਮੂਲ ਨਿਵਾਸੀਆਂ ਲਈ ਇਹ ਦਵਾਈ ਦਿੱਤੀ ਜਾ ਰਹੀ ਹੈ ਤੇ ਐਲਬਰਟਾ ਨੂੰ ਇਸ ਦੀਆਂ 58500 ਡੋਜ਼ਿਜ਼ ਮਿਲੀਆਂ ਸਨ | ਇਸ ਦਵਾਈ ਦੀਆਂ ਹੋਰ ਡੋਜ਼ਿਜ਼ ਕਦੋਂ ਆਉਣਗੀਆਂ, ਇਸ ਬਾਰੇ ਕੋਈ ਦਿਨ ਨਿਸ਼ਚਿਤ ਨਹੀਂ ਹੈ | ਲੰਘੇ ਕੱਲ੍ਹ ਸ਼ਾਮ 4 ਵਜੇ ਤੱਕ ਆਨਲਾਇਨ ਬੁਕਿੰਗ ਹੋ ਰਹੀਆਂ ਸਨ ਪਰ ਅੱਜ ਤੋਂ ਇਹ ਸਿਲਸਿਲਾ ਬੰਦ ਹੋ ਗਿਆ ਹੈ ਪਰ 8-1-1 'ਤੇ ਅਜੇ ਬੁਕਿੰਗ ਲਈ ਜਾਵੇਗੀ |

Related Posts