International

ਡਾਕਟਰਾਂ ਨੇ ਸੋਨੀਆ ਗਾਂਧੀ ਨੂੰ ਕੁਝ ਸਮੇਂ ਲਈ ਦਿੱਲੀ ਤੋਂ ਬਾਹਰ ਰਹਿਣ ਦੀ ਦਿੱਤੀ ਸਲਾਹ

    20 November 2020

ਦਿੱਲੀ 'ਚ ਹਵਾ ਪ੍ਰਦੂਸ਼ਣ ਕਾਰਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਛਾਤੀ 'ਚ ਇਨਫੈਕਸ਼ਨ ਨੂੰ ਦੇਖਦੇ ਹੋਏ ਡਾਕਟਰਾਂ ਨੇ ਕੁਝ ਦਿਨਾਂ ਲਈ ਰਾਸ਼ਟਰੀ ਰਾਜਧਾਨੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਪਾਰਟੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਕੁਝ ਦਿਨਾਂ ਲਈ ਗੋਆ ਜਾਂ ਚੇਨਈ 'ਚ ਰਹਿ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਸੋਨੀਆ ਦੇ ਦਿੱਲੀ ਤੋਂ ਰਵਾਨਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨਾਲ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਵਾਡਰਾ ਵੀ ਜਾ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਤੋਂ ਸੋਨੀਆ ਗਾਂਧੀ ਮੈਡੀਕਲ ਨਿਗਰਾਨੀ 'ਚ ਹੈ ਅਤੇ ਡਾਕਟਰ ਉਨ੍ਹਾਂ ਦੀ ਛਾਤੀ 'ਚ ਇਨਫੈਕਸ਼ਨ ਦੇ ਲਗਾਤਾਰ ਬਣੇ ਰਹਿਣ ਤੋਂ ਚਿੰਤਤ ਹਨ।ਖਾਸ ਕਰ ਕੇ ਉਨ੍ਹਾਂ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਮੌਜੂਦਾ ਸਥਿਤੀ ਉਨ੍ਹਾਂ ਦੀ ਸਿਹਤ ਦੇ ਪ੍ਰਤੀਕੂਲ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਕਾਰਨ ਸੋਨੀਆ ਦੀ ਛਾਤੀ 'ਚ ਇਨਫੈਕਸ਼ਨ ਅਤੇ ਅਸਥਮਾ ਵਧ ਗਿਆ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨਾਂ ਲਈ ਦਿੱਲੀ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਹੈ। ਸੋਨੀਆ ਅਜਿਹੇ ਸਮੇਂ ਦਿੱਲੀ ਤੋਂ ਬਾਹਰ ਜਾ ਰਹੀ ਹੈ, ਜਦੋਂ ਬਿਹਾਰ ਚੋਣ 'ਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਦੇ ਅੰਦਰੋਂ ਹੀ ਆਤਮਚਿੰਤਨ ਦੀ ਮੰਗ ਉੱਠ ਰਹੀ ਹੈ। ਕਾਂਗਰਸ ਪ੍ਰਧਾਨ 30 ਜੁਲਾਈ ਨੂੰ ਸਰ ਗੰਗਾਰਾਮ ਹਸਪਤਾਲ 'ਚ ਦਾਖ਼ਲ ਹੋਈ ਸੀ, ਜਿੱਥੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲੀ ਸੀ। ਫਿਰ 12 ਸਤੰਬਰ ਨੂੰ ਉਹ ਆਪਣੀ ਨਿਯਮਿਤ ਮੈਡੀਕਲ ਜਾਂਚ ਲਈ ਵਿਦੇਸ਼ ਗਈ ਸੀ ਅਤੇ ਉਨ੍ਹਾਂ ਨਾਲ ਪੁੱਤ ਰਾਹੁਲ ਗਾਂਧੀ ਵੀ ਗਏ ਸਨ। ਇਸ ਕਾਰਨ ਦੋਵੇਂ ਸੰਸਦ ਦੇ ਮਾਨਸੂਨ ਸੈਸ਼ਨ 'ਚ ਸ਼ਾਮਲ ਨਹੀਂ ਹੋ ਸਕੇ ਸਨ।


Related Posts

0 Comments

    Be the one to post the comment

Leave a Comment