International

ਪਾਕਿਸਤਾਨੀ ਬਲ ਘੁਸਪੈਠੀਆਂ ਦੀ ਮਦਦ ਦੇ ਲਈ ਗੋਲੀਬਾਰੀ ਕਰਦੇ ਨੇ : ਭਾਰਤ

    20 November 2020

ਭਾਰਤ ਨੇ ਪਾਕਿਸਤਾਨ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ 2003 'ਚ ਹੋਈ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਅਤੇ ਸੰਜਮ ਵਰਤਣ ਦੀ ਲਗਾਤਾਰ ਮੰਗ ਦੇ ਬਾਵਜੂਦ ਪਾਕਿਸਤਾਨੀ ਬਲ ਘੁਸਪੈਠੀਆਂ ਦੀ ਮਦਦ ਨਾਲ ਗੋਲੀਬਾਰੀ ਕਰਦੇ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅੁਨਰਾਗ ਸ੍ਰੀਵਾਸਤਵ ਨੇ ਕਿਹਾ ਕਿ ਅੱਤਵਾਦੀਆਂ ਦੀ ਲਗਾਤਾਰ ਘੁਸਪੈਠ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਹਥਿਆਰਾਂ ਦਾ ਇਸਤੇਮਾਲ ਬਿਨਾਂ ਰੁਕੇ ਜਾਰੀ ਹੈ। ਉਨ੍ਹਾਂ ਨੇ ਇਕ ਆਨਲਾਈਨ ਬ੍ਰੀਫ਼ਿੰਗ 'ਚ ਕਿਹਾ ਕਿ ਐੱਲ.ਓ.ਸੀ. 'ਤੇ ਤਾਇਨਾਤ ਪਾਕਿਸਤਾਨੀ ਬਲਾਂ ਦੇ ਸਮਰਥਨ ਦੇ ਬਿਨਾਂ ਅਜਿਹੀਆਂ ਗਤੀਵਿਧੀਆਂ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਸੰਜਮ ਵਰਤਣ ਅਤੇ ਸ਼ਾਂਤੀ ਬਣਾਏ ਰੱਖਣ ਲਈ 2003 'ਚ ਹੋਏ ਜੰਗਬੰਦੀ ਸਮਝੌਤੇ ਦਾ ਪਾਲਣ ਕਰਨ ਦੀ ਲਗਾਤਾਰ ਮੰਗ ਦੇ ਬਾਵਜੂਦ ਪਾਕਿਸਤਾਨੀ ਬਲ ਘੁਸਪੈਠੀਆਂ ਦੀ ਮਦਦ ਦੇ ਲਈ ਗੋਲੀਬਾਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਵਿਦੇਸ਼ ਮੰਤਰਾਲੇ ਨੇ 14 ਨਵੰਬਰ ਨੂੰ ਤਲਬ ਕੀਤਾ ਸੀ ਅਤੇ 13 ਨਵੰਬਰ ਨੂੰ ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ ਨੇੜੇ ਕਈ ਸੈਕਟਰਾਂ 'ਚ ਪਾਕਿਸਤਾਨੀ ਬਲਾਂ ਵਲੋਂ ਬਿਨਾਂ ਉਕਸਾਵੇ ਦੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਇਨ੍ਹਾਂ ਘਟਨਾਵਾਂ 'ਚ ਚਾਰ ਅਸੈਨਿਕ ਨਾਗਰਿਕਾਂ ਦੀ ਮੌਤ ਹੋ ਗਈ ਸੀ ਅਤੇ 19 ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ। ਸ੍ਰੀ ਵਾਸਤਵ ਨੇ ਕਿਹਾ ਕਿ ਭਾਰਤ ਨੇ ਸਰਹੱਦ ਪਾਰ ਤੋਂ ਭਾਰਤ 'ਚ ਅੱਤਵਾਦੀਆਂ ਦੀ ਘੁਸਪੈਠ 'ਚ ਪਾਕਿਸਤਾਨ ਦੇ ਨਿਯੰਤਰ ਸਮਰਥਨ ਦਾ ਵੀ ਸਖ਼ਤ ਵਿਰੋਧ ਕੀਤਾ ਹੈ। ਪਾਕਿਸਤਾਨ ਨੂੰ ਇਕ ਵਾਰ ਫ਼ਿਰ ਉਸ ਦੇ ਕਬਜ਼ੇ ਵਾਲੇ ਸਥਾਨ ਦਾ ਭਾਰਤ ਦੇ ਖ਼ਿਲਾਫ਼ ਅੱਤਵਾਦ ਦੇ ਲਈ ਇਸਤੇਮਾਲ ਨਹੀਂ ਕਰਨ ਦੀ ਉਸ ਦੀ ਦੋ ਪੱਖੀ ਵਚਨਬੱਧਤਾ ਦੀ ਯਾਦ ਦਵਾਈ ਗਈ ਹੈ।


Related Posts

0 Comments

    Be the one to post the comment

Leave a Comment