International

ਬਿਹਾਰ ਚੋਣਾਂ 'ਚ PM ਮੋਦੀ ਕਰਨਗੇ 12 ਰੈਲੀਆਂ

    16 October 2020

ਬਿਹਾਰ ਵਿਧਾਨ ਸਭਾ ਚੋਣਾਂ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਪੱਖ 'ਚ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 12 ਰੈਲੀਆਂ ਹੋਣਗੀਆਂ ਅਤੇ ਪਹਿਲੀ ਰੈਲੀ 23 ਅਕਤੂਬਰ ਨੂੰ ਆਯੋਜਿਤ ਕੀਤੀ ਜਾਵੇਗੀ। ਬਿਹਾਰ 'ਚ ਭਾਜਪਾ ਦੇ ਚੋਣ ਇੰਚਾਰਜ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਹ ਜਾਣਕਾਰੀ ਦਿੱਤੀ। ਫੜਨਵੀਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਰੀਆਂ ਰੈਲੀਆਂ ਰਾਜਗ ਦੀਆਂ ਰੈਲੀਆਂ ਹੋਣਗੀਆਂ, ਜਿਸ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਰਾਜਗ ਦੇ ਹੋਰ ਘਟਕ ਦਲਾਂ ਦੇ ਨੇਤਾ ਮੌਜੂਦ ਰਹਿਣਗੇ। ਉਨ੍ਹਾਂ ਨੇ ਦੱਸਿਆ,''ਪ੍ਰਧਾਨ ਮੰਤਰੀ ਬਿਹਾਰ 'ਚ 12 ਰੈਲੀਆਂ ਕਰਨਗੇ। ਪ੍ਰਧਾਨ ਮੰਤਰੀ ਦੀ 23 ਤਾਰੀਖ਼ ਨੂੰ ਸਾਸਾਰਾਮ 'ਚ ਪਹਿਲੀ, ਦੂਜੀ ਗਯਾ ਅਤੇ ਤੀਜੀ ਭਾਗਲਪੁਰ 'ਚ ਰੈਲੀ ਹੋਵੇਗੀ।''ਭਾਜਪਾ ਦੇ ਸੀਨੀਅਰ ਨੇਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ 28 ਅਕਤੂਬਰ ਨੂੰ ਦਰਭੰਗਾ 'ਚ ਪਹਿਲੀ, ਮੁਜ਼ੱਫਰਪੁਰ 'ਚ ਦੂਜੀ ਅਤੇ ਪਟਨਾ 'ਚ ਤੀਜੀ ਰੈਲੀ ਹੋਵੇਗੀ। ਇਕ ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਆਉਣਗੇ ਅਤੇ ਇਸ ਦਿਨ ਪਹਿਲੀ ਰੈਲੀ ਛਪਰਾ, ਦੂਜੀ ਪੂਰਬੀ ਚੰਪਾਰਨ ਅਤੇ ਤੀਜੀ ਰੈਲੀ ਸਮਸਤੀਪੁਰ 'ਚ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ 3 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਪੱਛਮੀ ਚੰਪਾਰਨ, ਸਹਿਰਸਾ ਅਤੇ ਫਾਰਬਿਸਗੰਜ 'ਚ ਹੋਵੇਗੀ। 

ਫੜਨਵੀਸ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਮੱਦੇਨਜ਼ਰ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਹੋਵੇਗੀ, ਉਸ ਦੇ ਨੇੜੇ-ਤੇੜੇ ਕਈ ਮੈਦਾਨਾਂ ਅਤੇ ਵਿਧਾਨ ਸਭਾ ਖੇਤਰਾਂ 'ਚ ਐੱਲ.ਈ.ਡੀ. ਸਕਰੀਨ 'ਤੇ ਪ੍ਰਸਾਰਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰੈਲੀਆਂ ਦੌਰਾਨ ਸਮਾਜਿਕ ਦੂਰੀ ਦੇ ਮਾਪਦੰਡਾਂ ਦਾ ਪਾਲਣ ਕੀਤਾ ਜਾਵੇਗਾ, ਲੋਕਾਂ ਨੂੰ ਮਾਸਕ ਲਗਾ ਕੇ ਆਉਣਾ ਹੋਵੇਗਾ ਅਤੇ ਸਭਾ ਸਥਾਨ 'ਤੇ ਵਿਧਾਨ ਸਭਾ ਖੇਤਰਾਂ 'ਤੇ ਸੈਨੀਟਾਈਜ਼ਰ ਦੀ ਵਿਵਸਥਾ ਕੀਤੀ ਜਾਵੇਗੀ। ਇਸ ਦੌਰਾਨ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਬਿਹਾਰ ਦੇ ਹਰ ਪਿੰਡ 'ਚ ਆਪਟੀਕਲ ਫਾਈਬਰ ਰਾਹੀਂ ਇੰਟਰਨੈਟ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਕੀਤਾ ਸੀ ਕਿ ਦੇਸ਼ ਦੇ ਸਾਰੇ ਪਿੰਡਾਂ ਤੱਕ ਆਪਟੀਕਲ ਫਾਈਬਰ ਪਹੁੰਚਾਇਆ ਜਾਵੇਗਾ। ਰਵੀਸ਼ੰਕਰ ਪ੍ਰਸਾਦ ਦੇ ਨਾਲ ਪ੍ਰੈੱਸ ਕਾਨਫਰੰਸ 'ਚ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਅਤੇ ਰਾਜਗ ਦੇ ਘਟਕ ਦਲਾਂ ਦੇ ਨੇਤਾ ਮੌਜੂਦ ਸਨ।


Related Posts

0 Comments

    Be the one to post the comment

Leave a Comment