International

Today these funds can be financially beneficial

    03 June 2020

ਮੇਖ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ, ਕਿਉਂਕਿ ਸਿਤਾਰਾ ਗਲੇ ਲਈ ਠੀਕ ਨਹੀਂ।

ਬ੍ਰਿਖ— ਸਿਤਾਰਾ ਧਨ ਹਾਨੀ, ਪਰੇਸ਼ਾਨੀ ਅਤੇ ਮੁਸ਼ਕਲਾਂ ਉਲਝਣਾਂ ਨੂੰ ਜਗਾਈ ਰੱਖਣ ਵਾਲਾ, ਆਪਣੇ ਆਪ ਨੂੰ ਦੁਜਿਆਂ ਦੇ ਝਾਂਸਿਆਂ ਤੋਂ  ਬਚਾਅ ਕੇ ਰੱਖੋ, ਖਰਚਿਆਂ ਦਾ ਜ਼ੋਰ।

ਮਿਥੁਨ— ਯਤਨ ਕਰਨ 'ਤੇ ਪਲਾਨਿੰਗ 'ਚ ਪੇਸ਼ ਆ ਰਹੀ ਕੋਈ ਕੰਪਲੀਕੇਸ਼ਨਜ਼ ਵੀ ਹਟੇਗੀ, ਜਨਰਲ ਤੌਰ 'ਤੇ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸ਼ੁਭ ਕੰਮਾਂ 'ਚ ਧਿਆਨ।

ਕਰਕ— ਕਿਸੇ ਅਦਾਲਤੀ ਕੰਮ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਚੰਗਾ ਚੰਗਾ ਨਤੀਜਾ ਮਿਲਣ ਦੀ ਆਸ, ਵੱਡੇ ਲੋਕ ਵੀ ਮਿਹਰਬਾਨ-ਸਾਫਟ-ਕੰਸੀਡ੍ਰੇਟ ਬਣੇ ਰਹਿਣਗੇ।

ਸਿੰਘ— ਵੱਡੇ ਲੋਕਾਂ ਨਾਲ ਮੇਲ-ਮਿਲਾਪ, ਸਹਿਯੋਗ ਮਿਲੇਗਾ ਅਤੇ ਉਨ੍ਹਾਂ ਦੀ ਮਦਦ ਨਾਲ ਕੋਈ ਪ੍ਰਾਬਲਮ-ਸਾਫਟ ਵਧੇਗੀ, ਸ਼ਤਰੂ ਕਮਜ਼ੋਰ, ਆਲਸੀ ਰਹਿਣਗੇ।

ਕੰਨਿਆ— ਟੀਚਿੰਗ, ਪ੍ਰਿਟਿੰਗ, ਪਬਲੀਕੇਸ਼ਨ, ਕੰਸਲਟੈਂਸੀ ਟੂਰਿਜ਼ਮ ਦੇ ਕੰਮ ਧੰਦੇ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ 'ਚ ਭਰਭੂਰ ਲਾਭ ਮਿਲੇਗਾ, ਇੱਜ਼ਤ ਬਣੀ ਰਹੇਗੀ।

ਤੁਲਾ—  ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਬਿਹਤਰ, ਕੰਮਕਾਜੀ ਕੋਸ਼ਿਸ਼ਾਂ ਵੀ ਬਿਹਤਰ ਨਤੀਜਾ ਦੇਣਗੀਆਂ ਪਰ ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਡਰ ਰਹੇਗਾ।

ਬ੍ਰਿਸ਼ਚਿਕ— ਜਨਰਲ ਸਿਤਾਰਾ ਕਮਜ਼ੋਰ ਜਿਸ ਕਰ ਕੇ ਪੈਂਡਿੰਗ ਪਈ ਕੋਈ ਪ੍ਰਾਬਲਮ ਫਿਰ ਤੋਂ ਸਿਰ ਚੁੱਕ ਸਕਦੀ ਹੈ, ਇਸ ਲਈ ਪੂਰੀ ਤਿਆਰੀ ਨਾਲ ਉਸ ਨੂੰ  ਨਿਪਟਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਧਨ— ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਅਤੇ ਕਾਰੋਬਾਰੀ ਟੂਰਿੰਗ 'ਚ ਲਾਭ ਦੇਣ ਵਾਲਾ, ਯਤਨ ਕਰਨ 'ਤੇ ਕੋਈ ਕੰਮਕਾਜੀ ਬਾਧਾ-ਮੁਸ਼ਕਲ ਵੀ ਹਟੇਗੀ, ਸੁਭਾਅ 'ਚ ਗੁੱਸਾ।

ਮਕਰ— ਕਿਸੇ ਅਫਸਰ ਜਾਂ ਕਿਸੇ ਸੱਜਣ-ਮਿੱਤਰ ਦੀ ਮਦਦ ਨਾਲ ਆਪ ਦੀ ਕੋਈ ਸਮੱਸਿਆ ਹੱਲ ਹੋਣ ਵਲ ਕੁਝ ਅੱਗੇ ਵਧ ਸਕਦੀ ਹੈ, ਵੈਸੇ ਆਪਣੇ ਗੁੱਸੇ 'ਤੇ ਕਾਬੂ ਰੱਖੋ।

ਕੁੰਭ— ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਹਰ ਫਰੰਟ 'ਤੇ ਆਪ ਨੂੰ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ 'ਤੇ ਕੋਈ ਸਕੀਮ-ਪ੍ਰੋਗਰਾਮ ਵੀ ਅੱਗੇ ਵਧੇਗਾ।

ਮੀਨ— ਸਿਤਾਰਾ ਸਿਹਤ, ਖਾਸ ਕਰ ਕੇ ਪੇਟ ਲਈ ਠੀਕ ਨਹੀਂ ਨਾ ਤਾਂ ਦੁਜਿਆਂ 'ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਆਪਣੀ ਕੋਈ ਪੇਮੈਂਟ ਕਿਸੇ ਹੇਠਾ ਫਸਾਓ, ਸਫਰ ਕਰਨਾ ਵੀ ਸਹੀ ਨਹੀਂ ਰਹੇਗਾ।

3 ਜੂਨ, 2020 ਬੁੱਧਵਾਰ
ਜੇਠ ਸੁਦੀ ਤਿਥੀ ਦੁਆਦਸ਼ੀ (ਸਵੇਰੇ 9:06 ਤਕ) ਅਤੇ ਮਗਰੋਂ ਤਿਥੀ ਤਰੋਦਸ਼ੀ, ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

Related Posts

0 Comments

    Be the one to post the comment

Leave a Comment