International

ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

    07 July 2020

ਮੇਖ- ਅਫਸਰਾਂ ਦੇ ਸਾਫਟ ਰੁਖ਼ ਕਰਕੇ ਕਿਸੇ ਰਾਜਕੀ ਕੰਮ ’ਚ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋ ਸਕਦੀ ਹੈ, ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਦੂਜਿਅਾਂ ’ਤੇ ਹਾਵੀ-ਪ੍ਰਭਾਵੀ ਰੱਖੇਗਾ।

ਬ੍ਰਿਖ- ਸਿਹਤ ਬਿਹਤਰ ਬਣੇਗੀ, ਸਰੀਰ ’ਚ ਚੁਸਤੀ-ਫੁਰਤੀ ਵਧੇਗੀ, ਧਾਰਮਕ ਕੰਮਾਂ ’ਚ ਧਿਆਨ, ਸੋਚ-ਵਿਚਾਰ ’ਚ ਸਮਝਦਾਰੀ ਵਧੇਗੀ, ਹਾਈ ਮੋਰੇਲ ਬਣਿਆ ਰਹੇਗਾ।

ਮਿਥੁਨ- ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ ਪਰ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ-ਸਹਿਯੋਗ ਸਦਭਾਅ ਬਣਿਆ ਰਹੇਗਾ।

ਕਰਕ- ਵਪਾਰ ਅਤੇ ਕੰਮਕਾਜ ਦੇ ਹਾਲਾਤ ਤਸੱਲੀਬਖਸ਼, ਯਤਨ ਕਰਨ ’ਤੇ ਸਫਲਤਾ ਦੇ ਰਸਤੇ ਖੁੱਲ੍ਹਣਗੇ, ਸੈਰ-ਸਫਰ ਦੇ ਬਣ ਰਹੇ ਪ੍ਰੋਗਰਾਮ ’ਚ ਕੁਝ ਪੇਸ਼ਕਦਮੀ ਹੋਵੇਗੀ।

ਸਿੰਘ- ਕੋਈ ਸ਼ਤਰੂ ਆਪ ਦੇ ਖਿਲਾਫ ਆਪਣੀਆਂ ਸ਼ਰਾਰਤਾਂ ਤਾਂ ਜ਼ਰੂਰ ਵਧਾ ਸਕਦਾ ਹੈ ਪਰ ਉਸ ਦੀ ਕੋਈ ਪੇਸ਼ ਚੱਲਣ ਦੀ ਉਮੀਦ ਨਹੀਂ ਲੱਗਦੀ, ਮਨ ਵੀ ਟੈਂਸ ਜਿਹਾ ਰਹੇਗਾ।

ਕੰਨਿਆ- ਜਨਰਲ ਸਿਤਾਰਾ ਸਟ੍ਰਾਂਗ, ਸ਼ੁਭ ਕੰਮਾਂ ’ਚ ਧਿਆਨ ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚ ਥੋੜ੍ਹੀ-ਬਹੁਤ ਬਿਹਤਰੀ ਜ਼ਰੂਰ ਹੋ ਸਕਦੀ ਹੈ, ਮਾਣ-ਯਸ਼ ਦੀ ਪ੍ਰਾਪਤੀ।

ਤੁਲਾ- ਜੇ ਕੋਈ ਅਦਾਲਤੀ ਕੰਮ ਕੁਝ ਅੱਗੇ ਵਧ ਨਾ ਰਿਹਾ ਹੋਵੇ ਤਾਂ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਣ ਦੀ ਆਸ ਹੈ, ਮਾਣ-ਸਨਮਾਨ ਦੀ ਪ੍ਰਾਪਤੀ।

ਬ੍ਰਿਸ਼ਚਕ- ਵੱਡੇ ਲੋਕ ਹਰ ਮਾਮਲੇ ’ਚ ਆਪ ਨੂੰ ਸੁਪੋਰਟ ਕਰਨ ਅਤੇ ਮਦਦ ਕਰਨ ਲਈ ਮਨ ਤੋਂ ਰਾਜ਼ੀ ਰਹਿਣਗੇ ਪਰ ਡਿਗਣ-ਫਿਸਲਣ ਦਾ ਡਰ ਬਣਿਆ ਰਹੇਗਾ।

ਧਨ- ਲੋਹਾ-ਮਸ਼ੀਨਰੀ, ਹਾਰਡਵੇਅਰ, ਸਟੀਲ ਫਰਨੀਚਰ, ਸਟੀਲ ਸ਼ਟਰਿੰਗ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਧਾਰਮਕ ਕੰਮਾਂ ’ਚ ਧਿਆਨ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਵੈਸੇ ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਕੁੰਭ- ਲਿਖਣ-ਪੜ੍ਹਨ ਦਾ ਕੋਈ ਕੰਮ ਨਾ ਤਾਂ ਬੇਧਿਆਨੀ ਨਾਲ ਕਰੋ ਅਤੇ ਨਾ ਹੀ ਕਿਸੇ ’ਤੇ ਲੋੜ ਤੋਂ ਵੱਧ ਭਰੋਸਾ ਹੀ ਕਰੋ, ਵੈਸੇ ਨੁਕਸਾਨ ਦਾ ਵੀ ਡਰ।

ਮੀਨ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ, ਮਾਣ-ਸਨਮਾਨ ਦੀ ਪ੍ਰਾਪਤੀ।

Related Posts

0 Comments

    Be the one to post the comment

Leave a Comment