International

ਰਾਸ਼ੀਫਲ: ਜਨਰਲ ਸਿਤਾਰਾ ਬਿਹਤਰ, ਯਤਨ ਕਰਨ 'ਤੇ ਬਣਨਗੇ ਕੰਮ

    08 August 2020

ਮੇਖ- ਹਰ ਫਰੰਟ ’ਤੇ ਸੁਚੇਤ ਰਹਿਣ ਦੀ ਲੋੜ,ਕਿਸੇ ਨਾ ਕਿਸੇ ਉਲਝਣ ਸਮੱਸਿਆ ਦੇ ਜਾਗਣ ਦਾ ਡਰ ਰਹੇਗਾ, ਸਿਤਾਰਾ ਧਨ-ਹਾਨੀ, ਪਰੇਸ਼ਾਨੀ ਵਾਲਾ ਹੈ।

ਬ੍ਰਿਖ- ਕੰਸਲਟੈਂਸੀ, ਮੈਡੀਸਨ, ਡਿਜ਼ਾਈਨਿੰਗ,ਟੀਚਿੰਗ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੀ ਕਾਰੋਬਾਰੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ, ਜਨਰਲ ਸਿਤਾਰਾ ਲਾਭ ਵਾਲਾ।

ਮਿਥੁਨ- ਰਾਜ ਦਰਬਾਰ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਸਫਲਤਾ ਮਿਲੇਗੀ, ਅਫਸਰਾਂ ਦੇ ਰੁਖ ’ਚ ਵੀ ਲਚਕ ਅਤੇ ਸੁਪਰੋਟ ਰਹੇਗੀ ਪਰ ਤਬੀਅਤ ’ਚ ਤੇਜ਼ੀ।

ਕਰਕ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਹਰ ਫਰੰਟ ’ਤੇ ਆਪ ਦੇ ਕਦਮ ਨੂੰ ਸਫਲਤਾ ਵੱਲ ਰੱਖੇਗਾ, ਧਾਰਮਿਕ ਕੰਮਾਂ ’ਚ ਧਿਆਨ ਪਰ ਫੈਮਿਲੀ ਫਰੰਟ ’ਤੇ ਕੁਝ ਤਣਾਤਣੀ ਰਹਿ ਸਕਦੀ ਹੈ।

ਸਿੰਘ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਨਾਪ ਤੋਲ ਕੇ ਖਾਣਾ-ਪੀਣਾ ਕਰਨ ਚਾਹੀਦਾ ਹੈ, ਕੋਈ ਵੀ ਕੰਮ ਸੋਚੇ ਵਿਚਾਰੇ ਬਗੈਰ ਜਲਦਬਾਜ਼ੀ ’ਚ ਫਾਈਨਲ ਨਾ ਕਰੋ।

ਕੰਨਿਆ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਵੈਸੇ ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਸੋਚ ਅਪਰੋਚ ਰਹੇਗੀ।

ਤੁਲਾ- ਸ਼ਤਰੂ ਆਪ ਦੇ ਖਿਲਾਫ ਸ਼ਰਾਰਤਾਂ ’ਚ ਲੱਗੇ ਰਹਿਣਗੇ ਅਤੇ ਆਪ ਲਈ ਪਰੇਸ਼ਾਨੀਅਾਂ ਵਧਾ ਸਕਦੇ ਹਨ, ਇਸ ਲਈ ਉਨ੍ਹਾਂ ਦੇ ਪ੍ਰਤੀ ਮਨ ਅਤੇ ਮਨੋਬਲ ਨੂੰ ਮਜ਼ਬੂਤ ਰੱਖੋ।

ਬ੍ਰਿਸ਼ਚਕ- ਸੰਤਾਨ ਦੇ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਹਰ ਮਾਮਲੇ ’ਚ ਆਪ ਦਾ ਸਾਥ ਦੇੇਵੇਗੀ, ਸੁਪਰੋਟ ਕਰੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦਾ ਕੋਈ ਯਤਨ ਬੇਕਾਰ ਨਹੀਂ ਜਾਵੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ, ਸ਼ਤਰੂ ਕਮਜ਼ੋਰ।

ਮਕਰ- ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਬਣੀ ਰਹੇਗੀ, ਆਪ ਜਿਸ ਕੰਮ ਨੂੰ ਵੀ ਹੱਥ ’ਚ ਲਓਗੇ ਉਸ ਨੂੰ ਪੂਰੇ ਜੋਸ਼ ਉਤਸ਼ਾਹ ਨਾਲ ਨਿਪਟਾਓਗੇ।

ਕੁੰਭ- ਜਿਹੜੇ ਲੋਕ ਕਾਰੋਬਾਰੀ ਟੂਰਿੰਗ, ਸਪਲਾਈ ਜਾਂ ਟ੍ਰੇਡਿੰਗ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਮਿਹਨਤ ਅਤੇ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।

ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਇਰਾਦਿਅਾਂ ਮਨੋਰਥਾਂ ’ਚ ਸਫਲਤਾ ਮਿਲੇਗੀ ਪਰ ਮਨ ਕੁਝ ਡਿਸਟਰਬ, ਅਸ਼ਾਂਤ, ਪਰੇਸ਼ਾਨ ਜਿਹਾ ਰਹੇਗਾ, ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰੋ।

Related Posts

0 Comments

    Be the one to post the comment

Leave a Comment