Apnapunjabmedia
  • Home
  • ਖੇਡ ਖ਼ਬਰਾਂ
  • RIL ਫਿਰ ਬਣੀ ਦੇਸ਼ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ
ਖੇਡ ਖ਼ਬਰਾਂ ਤਾਜਾ ਖ਼ਬਰਾਂ

RIL ਫਿਰ ਬਣੀ ਦੇਸ਼ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ

ਰਿਲਾਂਇੰਸ ਇੰਡਸਟਰੀਜ਼(RIL) ਮੰਗਲਵਾਰ ਨੂੰ ਫਿਰ ਤੋਂ ਦੇਸ਼ ਦੀ ਸਭ ਤੋਂ ਜ਼ਿਆਦਾ ਮਾਰਕਿਟ ਵੈਲਿਊ ਵਾਲੀ ਕੰਪਨੀ ਬਣ ਗਈ ਹੈ। ਦੋ ਟ੍ਰੇਡਿੰਗ ਸੈਸ਼ਨ ਪਹਿਲੇ RIL ਨੂੰ ਪਿੱਛੇ ਛੱਡ ਕੇ ਟਾਟਾ ਕੰਸਲਟੈਂਸੀ ਸਰਵਿਸਿਜ਼(TCS) ਨੇ ਲਿਸਟਿਡ ਕੰਪਨੀਆਂ ‘ਚ ਆਪਣੀ ਬਾਦਸ਼ਾਹਤ ਕਾਇਮ ਕੀਤੀ ਸੀ।

ਮਾਰਕਿਟ ਕਲੋਜ਼ਿੰਗ ਦੇ ਸਮੇਂ RIL ਦਾ ਸ਼ੇਅਰ ਬੀ.ਐਸ.ਈ. ‘ਤੇ 2.33 ਫੀਸਦੀ ਮਜ਼ਬੂਤ ਹੋ ਕੇ 1259.50 ਰੁਪਏ ‘ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਕੰਪਨੀ ਦਾ ਮਾਰਕਿਟ ਕੈਪ ਵਧ ਕੇ 7,98,385.98 ਕਰੋੜ ਰੁਪਏ ਦੇ ਪੱਧਰ ‘ਤੇ ਪਹੁੰਚ ਗਈ, ਜਿਹੜੀ ਕਿ ਟੀ.ਸੀ.ਐਸ. ਤੋਂ ਲਗਭਗ 12,505 ਕਰੋੜ ਰੁਪਏ ਜ਼ਿਆਦਾ ਹੈ। ਇਸ ਦੇ ਨਾਲ ਹੀ ਟੀ.ਸੀ.ਐਸ. ਦਾ ਸ਼ੇਅਰ 1.72 ਫੀਸਦੀ ਕਮਜ਼ੋਰ ਹੋ ਕੇ 2,094 ਰੁਪਏ ‘ਤੇ ਬੰਦ ਹੋਇਆ ਅਤੇ ਕੰਪਨੀ ਦਾ ਮਾਰਕਿਟ ਕੈਪ 7,85,883 ਕਰੋੜ ਰੁਪਏ ਰਹਿ ਗਿਆ। ਪਿਛਲੇ ਕੁਝ ਦਿਨਾਂ ਤੋਂ RIL ਦੇ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ। ਇਸ ਗਿਰਾਵਟ ਦੇ ਕਾਰਨ ਬੀਤੇ ਵੀਰਵਾਰ ਨੂੰ RIL ਨੂੰ ਪਿੱਛੇ ਛੱਡਦੇ ਹੋਏ ਟੀ.ਸੀ.ਐਸ. ਦੇਸ਼ ਦੀ ਸਭ ਤੋਂ ਵੈਲਿਊਏਬਲ ਕੰਪਨੀ ਬਣ ਗਈ ਸੀ।

Related posts

ਲੋਕਾਂ ਦੇ ਗੁੱਸੇ ਨੇ ਹਰਸਿਮਰਤ ਬਾਦਲ ਤੇ ਬਿਕਰਮ ਮਜੀਠੀਆ ਨੂੰ ਰਾਹ ‘ਚੋਂ ਮੁੜਨ ਲਈ ਕੀਤਾ ਮਜ਼ਬੂਰ

admin

ਜਾਖੜ ਅਤੇ ਰੰਧਾਵਾ ਵਲੋਂ ਮੋਦੀ ਸਰਕਾਰ ‘ਤੇ ਤਿੱਖੇ ਹਮਲੇ

admin

ਪੰਜਾਬ ਨੂੰ ਭਗਵੰਤ ਮਾਨ ‘ਪਿਆਰਾ’, ਹਟਾ’ਤਾ ਕੇਜਰੀਵਾਲ ਦਾ ਨਾਅਰਾ

admin

Leave a Comment