BREAKING NEWS
sports news

ਮੈਂਟਰ ਸਿਰਫ਼ ਮਦਦ ਕਰ ਸਕਦੈ ਪਰ ਅਸਲੀ ਕੰਮ ਮੈਦਾਨ ਵਿਚ ਖਿਡਾਰੀਆਂ ਦਾ: ਗਾਵਸਕਰ

by Editor     23-Oct-2021
latest news

Photo Credit:IMBD

ਸੁਨੀਲ ਗਾਵਸਕਰ ਅਨੁਸਾਰ ਮੈਂਟਰ ਸਿਰਫ਼ ਮਦਦ ਕਰ ਸਕਦਾ ਹੈ ਕਿਉਂਕਿ ਮੈਦਾਨ ’ਤੇ ਜਾ ਕੇ ‘ਅਸਲ ਜ਼ਿੰਮੇਵਾਰੀ’ ਨਿਭਾਉਣ ਦਾ ਕੰਮ ਖਿਡਾਰੀਆਂ ਦਾ ਹੁੰਦਾ ਹੈ। ਗਾਵਸਕਰ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਮੈਂਟਰ ਬਣਾਉਣ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਗਾਵਸਕਰ ਨੇ ਕਿਹਾ, ‘ਮੈਂਟਰ ਬਹੁਤਾ ਕੁਝ ਨਹੀਂ ਕਰ ਸਕਦੇ। ਹਾਂ ਉਹ ਚੇਂਜ ਰੂਮ ਵਿੱਚ ਤਿਆਰੀਆਂ ਲਈ ਮਦਦ ਕਰ ਸਕਦੇ ਹਨ ਕਿਉਂਕਿ ਇਹ ਬਹੁਤ ਤੇਜ਼ਤੱਰਾਰ ਖੇਡ ਹੈ। ਲੋੜ ਪਏ ਤਾਂ ਰਣਨੀਤੀ ਘੜਨ ਵਿੱਚ ਮਦਦ ਕਰ ਸਕਦੇ ਹਨ।’’

Related Posts