BREAKING NEWS
sports news

ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਚ ਖੇਡ ਪ੍ਰੇਮੀਆਂ ਨੂੰ ਸਟਾਰ ਖਿਡਾਰੀ ਪੀਵੀ ਸਿੰਧੂ ਤੇ ਸ਼੍ਰੀਕਾਂਤ ਤੋਂ ਆਸਾਂ।

by Apna Punjab Media    11-Jan-2022

ਆਯੋਜਨ ਭਾਰਤ ਚ ਓਮੀਕ੍ਰੋਨ ਦੀ ਲਹਿਰ ਦੌਰਾਨ ਹੋ ਰਿਹਾ ਹੈ। ਭਾਰਤ ਦੇ ਬੈਡਮਿੰਟਨ ਸਟਾਰ ਖਿਡਾਰੀ ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਪਿਛਲੇ ਸੀਜ਼ਨ ਦੀ ਲੈਅ ਨੂੰ ਕਾਇਮ ਰੱਕਦੇ ਹੋਏ ਇਸ ਸਾਲ ਟੂਰਨਾਮੈਂਟ ਚ ਖਿਤਾਬ ਦੀ ਜਿੱਤ ਨਾਲ ਜੇਤੂ ਸ਼ੁਰੂਆਤ ਕਰਨਾ ਚਾਹੁਣਗੇ।

ਕੋਰੋਨਾ ਨਿਰੀਖਣ ਟੈਸਟ ਕਾਰਨ ਕਈ ਖਿਡਾਰੀ ਪਹਿਲਾ ਹੀ ਟੂਰਨਾਮੈਂਟ ਚ ਬਾਹਰ ਹੋ ਗਏ ਹਨ।  ਜਿਨ੍ਹਾ ਚ ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਨੀਤ ਤੇ ਯੁਗਲ ਕੋਰੋਨਾ ਮਹਾਮਾਰੀ ਕਾਰਨ ਦੋ ਵਾਰ ਰੱਦ ਹੋਣ ਤੋਂ ਬਾਅਦ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਡਾਰੀ ਧਰੁਵ ਰਾਵਤ ਸਾਮਿਲ ਹਨ। ਇਹ ਖਿਡਾਰੀ ਕੋਰੋਨਾ ਨਿਰੀਖਣ ਟੈਸਟ ਚ ਪੋਜੀਟਿਵ ਪਾਏ ਜਾਣ ਕਾਰਨ ਪਹਿਲਾ ਹੀ ਟੂਰਨਾਮੈਂਟ ਚ ਹਟ ਗਏ ਹਨ। ਤੇ ਕਈ ਹੋਰ ਭਾਰਤੀ ਖਿਡਾਰੀਆਂ ਨੂੰ ਪਹਿਲੀ ਵਾਰ ਪਾਜੇਟਿਵ ਆਉਣ ਤੋਂ ਬਾਅਦ ਦੂਜੀ ਆਰਟੀ-ਪੀਸੀਆਰ ਰਿਪੋਰਟ ਦੇ ਰੀਜਿਲਟ ਦਾ ਇੰਤਜਾਰ ਹੈ। ਦੁਬਾਰਾ ਰਿਪੋਰਟ ਪੇਜ਼ੀਟਿਵ ਆਉਣ ਤੇ ਇਨ੍ਹਾ ਖਿਡਾਰੀਆਂ ਨੂੰ ਟੂਰਨਾਮੈਂਟ ਚ ਬਾਹਰ ਜਾਣਾ ਪਏਗਾ।

ਸਿੰਧੂ ਤੇ ਸ਼੍ਰੀਕਾਂਤ ਤੋਂ ਇਲਾਵਾ ਨਵੇਂ ਵਿਸ਼ਵ ਚੈਂਪੀਅਨ ਲੋਹ ਕੀਨ ਯੂ, ਤਿੰਨ ਵਾਰ ਦੀ ਚੈਂਪੀਅਨ ਮੁਹੰਮਦ ਅਹਿਸਨ ਤੇ ਹੈਂਦਰਾ ਸੇਤੀਆਵਾਨ ਦੀ ਇੰਡੋਨੇਸ਼ੀਆ ਦੀ ਪੁਰਸ਼ ਡਬਲਜ਼ ਜੋੜੀ, ਮਲੇਸ਼ੀਆ ਦੇ ਖਿਡਾਰੀ ਯੂ ਸਿਨ ਤੇ ਤਿਓ ਈ ਯੀ ਇੰਦਰਾ ਗਾਂਧੀ ਸਟੇਡੀਅਮ ਚ ਦਰਸ਼ਕਾਂ ਦੀ ਗ਼ੈਰਮੌਜੂਦਗੀ ਚ ਹੋਣ ਵਾਲੇ ਟੂਰਨਾਮੈਂਟ ਚ ਚੁਣੌਤੀ ਪੇਸ਼ ਕਰਨਗੇ।

 

Related Posts