BREAKING NEWS
sports news

ਇੰਗਲੈਂਡ ਨੂੰ 4-0 ਨਾਲ ਹਰਾ ਆਸਟ੍ਰੇਲੀਆ ਨੇ ਕੀਤਾ Ashes ਸ਼ੀਰੀਜ਼ ਤੇ ਕਬਜ਼ਾ, ਟ੍ਰੈਵਿਸ ਚੁਣੇ ਗਏ ਸਰਵੋਤਮ ਖਿਡਾਰੀ ।

by apna punjab media    17-Jan-2022

ਇੰਗਲੈਂਡ ਤੇ ਆਸਟ੍ਰੇਲੀਆ ਵਿਚਕਾਰ ਖੇਡੀ ਜਾ ਰਹੀ ਐਸ਼ੇਜ ਸ਼ੀਰੀਜ ਦੇ ਪੰਜਵੇ ਟੈਸਟ ਮੈਚ ਨੂੰ ਜਿਥੇ ਆਸਟ੍ਰੇਲੀਆਂ ਨੇ ਦੋ ਦਿਨ ਰਹਿੰਦੇ ਐਤਵਾਰ ਨੂੰ 146 ਦੌੜਾ ਨਾਲ ਇੰਗਲੈਂਡ ਨੂੰ ਹਰਾ ਦਿੱਤਾ ਉਥੇ ਹੀ ਉਨ੍ਹਾਂ ਨੇ ਸ਼ੀਰੀਜ ਨੂੰ ਵੀ 4-0 ਦੇ ਵੱਡੇ ਫ਼ਰਕ ਨਾਲ ਆਪਣੇ ਨਾਂਅ ਕਰ ਲਿਆ ਹੈ। ਇੰਗਲੈਂਡ ਨੂੰ ਚੌਥੀ ਪਾਰੀ ਵਿੱਚ 271 ਦੌੜਾ ਦਾ ਟਾਰਗੇਟ ਦਿੱਤਾ ਗਿਆ। ਜਿਸ ਦੇ ਜਵਾਬ ਵਿੱਚ ਇੰਗਲੈਂਡ 124ਦੌੜਾ ਹੀ ਬਣਾ ਸਕੀ। ਇਸੇ ਨਾਲ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ ਸਿਰਫ਼ 188 ਦੌੜਾ ਹੀ ਬਣਾਇਆ ਸੀ।

ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿਚ 303 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਵੀ 42 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਤੀਜੇ ਦਿਨ ਕੁੱਲ 17 ਵਿਕਟਾਂ ਡਿੱਗੀਆਂ। ਆਸਟ੍ਰੇਲੀਆ ਲਈ ਪਹਿਲੀ ਪਾਰੀ ਵਿਚ 101 ਦੌੜਾਂ ਬਣਾਉਣ ਵਾਲੇ ਟ੍ਰੈਵਿਸ ਹੈੱਡ ਮੈਨ ਆਫ ਦ ਮੈਚ ਰਹੇ। ਉਹ ਸੀਰੀਜ਼ ਦੇ ਸਰਬੋਤਮ ਖਿਡਾਰੀ (357 ਦੌੜਾਂ) ਵੀ ਚੁਣੇ ਗਏ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮਾਰਗ ਵੁਡ ਨੇ ਆਪਣੇ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ 37 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਜਿਸ ਨਾਲ ਇੰਗਲੈਂਡ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ ਨੂੰ 155 ਦੌੜਾਂ 'ਤੇ ਸਮੇਟ ਦਿੱਤਾ। 

Related Posts