BREAKING NEWS
sports news

ਗੋਲਕੀਪਰ ਸਵਿਤਾ ਪੂਨੀਆ ਨੂੰ ਕੌਮੀ ਭਾਰਤੀ ਮਹਿਲਾ ਹਾਕੀ ਟੀਮ ਦੀ ਮਿਲੀ ਕਪਤਾਨੀ।

by apna punjab media    18-Jan-2022
latest news

 ਭਾਰਤੀ ਟੀਮ ਦੀ ਸੀਨੀਅਰ ਖਿਡਾਰਣ ਤੇ ਗੋਲਕੀਪਰ ਸਵਿਤਾ ਪੂਨਈਆਂ ਨੂੰ ਵੱਡੀ ਜਿੰਮੇਵਾਰੀ ਦਿੰਦੇ ਹੋਏ ਕੌਮੀ ਭਾਰਤੀ ਹਾਕੀ ਟੀਮ ਦੀ ਕਪਤਾਨ ਬਣਾ ਦਿੱਤਾ ਹੈ। ਜਿਕਰਯੋਗ ਹੈ ਕਿ ਟੋਕੀਓ ਓਲੰਪਿਕ ਚ ਕੌਮੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਨੂੰ 21 ਜਨਵਰੀ ਤੋਂ ਮਸਕਟ ਦੇ ਸ਼ਹਿਰ ਓਮਾਨ ਚ ਖੇਡੇ ਜਾ ਰਹੇ 10ਵੇਂ ਮਹਿਲਾ ਏਸ਼ੀਆ ਹਾਕੀ ਕੱਪ ਲਈ ਇੰਡੀਅਨ ਟੀਮ ਦੀ ਕਪਤਾਨ ਨਾਮਜ਼ਦ ਕੀਤਾ ਗਿਆ ਹੈ। ਸਵਿਤਾ ਪੂਨੀਆਂ ਹਰਿਆਣੇ ਦੀ ਰਹਿਣ ਵਾਲੀ ਹੈ। ਸਵਿਤਾ ਪੂਨੀਆਂ ਨੇ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਦੀ ਜਗ੍ਹਾ ਤੇ ਕਪਤਾਨੀ ਕਰਨਗੇ। ਰਾਣੀ ਰਾਮਪਾਲ ਨੂੰ ਇੰਜਰੀ ਹੋਣ ਕਰ ਕੇ ਹਾਕੀ ਟੀਮ ’ਚ ਸਥਾਨ ਨਹੀ ਦਿੱਤਾ ਗਿਆ। ਇਸੇ ਕਰਕੇ ਸਵਿਤਾ ਪੂਨੀਆਂ ਟੀਮ ਦੀ ਵਾਗਡੌਰ ਸੰਭਾਲਣਗੇਂ। 10ਵਾਂ ਮਹਿਲਾ ਏਸ਼ੀਆ ਹਾਕੀ ਕੱਪ ਓਮਾਨ (ਮਸਕਟ) ਦੇ ਸੁਲਤਾਨ ਕਬੂਸ ਸਪੋਰਟਸ ਕੰਪਲੈਕਸ ਦੀ ਸਿੰਥੈਟਿਕ ਟਰਫ ਤੇ 21 ਤੋਂ 28 ਜਨਵਰੀ ਤਕ ਖੇਡਿਆ ਜਾਵੇਗਾ। ਏਸ਼ੀਆ ਦੀਆਂ 8 ਟੀਮਾਂ ਦਰਮਿਆਨ ਖੇਡਿਆ ਜਾਵੇਗਾ, ਜਿਨ੍ਹਾਂ ਨੂੰ ਦੋ ਗਰੁੱਪਾਂ ਚ ਵੰਡਿਆ ਗਿਆ ਹੈ। ਪੂਲ-ਏ ਚ ਭਾਰਤ ਤੋਂ ਇਲਾਵਾ ਜਪਾਨ, ਮਲੇਸ਼ੀਆ ਤੇ ਸਿੰਗਾਪੁਰ ਦੀਆਂ ਅਗਲੇ ਦੌਰ ਚ ਜਾਣ ਲਈ ਖੂਨ-ਪਸੀਨਾ ਇਕ ਕਰਨਗੀਆਂ ਜਦਕਿ ਪੂਲ-ਬੀ ਚ ਦੱਖਣੀ ਕੋਰੀਆ, ਚੀਨ, ਇੰਡੋਨੇਸੀਆ ਅਤੇ ਥਾਈਲੈਂਡ ਦੀਆਂ ਟੀਮਾਂ ਦੂਜੇ ਗੇੜ ਚ ਜਾਣ ਲਈ ਜ਼ੋਰ-ਅਜ਼ਮਾਈ ਕਰਨਗੀਆਂ। ਇੰਡੀਅਨ ਮਹਿਲਾ ਹਾਕੀ ਟੀਮ 21 ਜਨਵਰੀ ਨੂੰ ਮਲੇਸ਼ੀਆ ਨਾਲ ਆਪਣਾ ਪਹਿਲਾ ਮੈਚ ਖੇਡੇਗੀ ਜਦਕਿ ਮਹਿਲਾ ਏਸ਼ੀਆ ਹਾਕੀ ਕੱਪ ਦਾ ਫ਼ਾਈਨਲ 28 ਜਨਵਰੀ ਨੂੰ ਖੇਡਿਆ ਜਾਵੇਗਾ।

ਮਹਿਲਾ ਹਾਕੀ ਟੀਮ ਦੀ 31 ਸਾਲਾ ਕਪਤਾਨ ਅਤੇ ਗੋਲਕੀਪਰ ਸਵਿਤਾ ਪੂਨੀਆ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਵਲੋਂ ਸਾਲ-2021 ਲਈ ਬੈਸਟ ਗੋਲਕੀਪਰਐਲਾਨਿਆ ਗਿਆ ਹੈ। ਸਵਿਤਾ ਪੂਨੀਆ ਨੂੰ ਮੁਕਾਬਲਾ ਜਿੱਤਣ ਲਈ 58.75 ਵੋਟਾਂ ਨਸੀਬ ਹੋਈਆਂ ਜਦਕਿ ਉਸ ਦੀ ਵਿਰੋਧਣ ਅਰਜਨਟੀਨਾ ਦੀ ਗੋਲਚੀ ਬੈਲੇਨ ਸੁਸੀ 22 ਮੱਤ ਹਾਸਲ ਕਰਕੇ ਦੂਜੇ ਸਥਾਨ ਤੇ ਰਹੀ। ਟੋਕੀਓ ਓਲੰਪਿਕ ਖੇਡਣ ਵਾਲੀ ਮਹਿਲਾ ਹਾਕੀ ਟੀਮ ਦੀ ਉਮਰਦਰਾਜ 31 ਸਾਲਾ ਗੋਲਕੀਪਰ ਸਵਿਤਾ ਪੂਨੀਆ 210 ਕੌਮਾਂਤਰੀ ਮੈਚ ਖੇਡਣ ਸਦਕਾ ਟੀਮ ਦੀ ਸਭ ਤੋਂ ਅਨੁਭਵੀ ਖਿਡਾਰਨ ਹੈ। ਸਿਰਸਾ ਜ਼ਿਲ੍ਹੇ ਦੇ ਜੋਧਕਾਂ ਪਿੰਡ ਦੀ ਸਵਿਤਾ ਨੂੰ ਰੀਓ-2016 ਓਲੰਪਿਕ ਹਾਕੀ ਤੇ ਲੰਡਨ-2018 ਵਿਸ਼ਵ ਹਾਕੀ ਕੱਪ ਖੇਡਣ ਤੋਂ ਇਲਾਵਾ ਏਸ਼ਿਆਈ ਖੇਡਾਂ ਜਕਾਰਤਾ-2018 ’ਚ ਸਿਲਵਰ ਤੇ ਇੰਚਿਓਨ- 2014 ’ਚ ਤਾਂਬੇ ਦਾ ਤਗਮਾ ਤੇ ਚੀਨ-2017 ਏਸ਼ੀਆ ਕੱਪ ਚ ਚੈਂਪੀਅਨ ਹਾਕੀ ਟੀਮ ਨਾਲ ਆਪਣੇ ਗੋਲ ਦੀ ਬਾਖੂਬੀ ਰਾਖੀ ਕਰ ਚੁੱਕੀ ਹੈ।

Related Posts

Global site tag (gtag.js) - Google Analytics