BREAKING NEWS
sports news

ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਕੀਤਾ ਸੰਨਿਆਸ ਦਾ ਐਲਾਨ, ਆਸਟ੍ਰੇਲੀਅਨ ਓਪਨ ਮੇਰਾ ਆਖਰੀ ਸੀਜ਼ਨ ਹੋਵੇਗਾ।

by apna punjab media    19-Jan-2022
latest news

ਭਾਰਤੀ ਸੁਪਰਸਟਾਰ ਟੈਨਿਸ਼ ਖਿਡਾਰਨ ਨੇ ਬੁੱਧਵਾਰ ਨੂੰ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸਾਨੀਆਂ ਮਿਰਜਾ ਨੇ ਬੁੱਧਵਾਰ ਨੂੰ ਆਸਟ੍ਰੇਲੀਅਨ ਓਪਨ 2022 ਵਿੱਚ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿੱਚ ਹਾਰਨ ਤੋਂ ਬਾਅਦ ਆਪਣੇ ਸੰਨਿਆਸ ਦਾ ਐਲਾਨ ਕੀਤਾ ਹੈ। ਮਿਰਜ਼ਾ ਅਤੇ ਉਸ ਦੀ ਯੂਕਰੇਨੀ ਜੋੜੀਦਾਰ ਨਾਦੀਆ ਕਿਚਨੋਕ ਨੂੰ ਤਾਮਾਰਾ ਜ਼ਿਦਾਨਸੇਕ ਅਤੇ ਕਾਜਾ ਜੁਵਾਨ ਦੀ ਸਲੋਵੇਨੀਅਨ ਟੀਮ ਤੋਂ ਇੱਕ ਘੰਟੇ 37 ਮਿੰਟ ਵਿੱਚ 4-6, 6-7 (5) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਾਨੀਆ ਮਿਰਜ਼ਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘ਮੈ ਫੈਸਲਾ ਕੀਤਾ ਹੈ ਕਿ ਇਹ ਮੇਰਾ ਆਖਰੀ ਸੀਜ਼ਨ ਹੋਵੇਗਾ।  ਮੈਂ ਇੱਕ ਹਫ਼ਤੇ ਤੋਂ ਖੇਡ ਰਹੀ ਹਾਂ। ਪਤਾ ਨਹੀਂ ਮੈਂ ਪੂਰੇ ਸੀਜ਼ਨ ਲਈ ਖੇਡ ਸਕਾਂਗੀ ਜਾਂ ਨਹੀਂ। ਪਰ ਮੈਂ ਪੂਰੇ ਸੀਜ਼ਨ ਤੱਕ ਰਹਿਣਾ ਚਾਹੁੰਦੀ ਹਾਂ।''

ਸਾਨੀਆ ਭਾਰਤ ਦੀ ਸਭ ਤੋਂ ਸਫਲ ਮਹਿਲਾ ਟੈਨਿਸ ਖਿਡਾਰਨ ਹੈ। ਉਹ ਮਹਿਲਾ ਡਬਲਜ਼ 'ਚ ਨੰਬਰ ਇਕ ਰੈਂਕਿੰਗ 'ਤੇ ਪਹੁੰਚ ਗਈ ਹੈ। ਉਸ ਨੇ ਆਪਣੇ ਕਰੀਅਰ ਵਿੱਚ ਛੇ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਇਨ੍ਹਾਂ ਵਿੱਚੋਂ ਤਿੰਨ ਖਿਤਾਬ ਮਹਿਲਾ ਡਬਲਜ਼ ਵਿੱਚ ਅਤੇ ਤਿੰਨ ਮਿਕਸਡ ਡਬਲਜ਼ ਵਿੱਚ ਜਿੱਤੇ। 2009 ਵਿੱਚ ਮਿਕਸਡ ਡਬਲਜ਼ ਵਿੱਚ ਆਸਟਰੇਲੀਅਨ ਓਪਨ, 2012 ਵਿੱਚ ਫਰੈਂਚ ਓਪਨ ਅਤੇ 2014 ਵਿੱਚ ਯੂਐਸ ਓਪਨ ਉਸ ਦੇ ਨਾਂ ਸੀ। ਮਹਿਲਾ ਡਬਲਜ਼ ਵਿੱਚ 2015 ਵਿੱਚ ਵਿੰਬਲਡਨ ਅਤੇ ਯੂਐਸ ਓਪਨ, 2016 ਵਿੱਚ ਆਸਟ੍ਰੇਲੀਅਨ ਓਪਨ।

Related Posts

Global site tag (gtag.js) - Google Analytics