BREAKING NEWS
sports news

ਦੱਖਣੀ ਅਫਰੀਕਾ ਦੇ ਵਿਰੁੱਧ ਰਾਹੁਲ ਦੀ ਕਪਤਾਨੀ ’ਚ ਵਨ ਡੇ ਸੀਰੀਜ਼ ਦਾ ਹਾਰ ਨਾਲ ਆਗਾਜ਼

by apna punjab media    20-Jan-2022
latest news


ਭਾਰਤੀ ਟੀਮ ਦੇ ਸਫਲ ਕਪਤਾਨ ਵਿਰਾਟ ਕੋਹਲੀ ਦੇ ਹਾਲ ਹੀ ਵਿੱਚ ਭਾਰਤੀ ਵਨ ਡੇ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇਣ ਤੋਂ ਬਾਅਦ, ਦੱਖਣੀ ਅਫਰੀਕਾ ਦੇ ਵਿਰੁੱਧ ਵਨ ਡੇ ਸੀਰੀਜ਼ ਵਿੱਚ ਪਹਿਲੇ ਮੈਂਚ ਵਿੱਚ ਹੀ  ਕੇ.ਐੱਲ. ਰਾਹੁਲ ਦੀ ਕਪਤਾਨੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੈਸਟ ਕ੍ਰਿਕਟ ਦੀ ਤਰ੍ਹਾਂ ਹੀ ਕੇਐੱਲ ਰਾਹੁਲ ਦਾ ਕਪਤਾਨ ਰੂਪ ਚ ਵਨ ਡੇ ਮੈਚਾਂ ਚ ਵੀ ਆਗ਼ਾਜ਼ ਨਿਰਾਸ਼ਾਜਨਕ ਰਿਹਾ । ਜਿਕਰਯੋਗ ਹੈ ਕਿ ਟੈਸਟ ਸੀਰੀਜ਼ ਵਿੱਚ ਹਾਰ 2-1 ਨਾਲ ਹਾਰ ਤੋਂ ਬਾਅਦ ਬੁੱਧਵਾਰ ਨੂੰ ਖੇਡੇ ਗਏ ਪਹਿਲੇ ਵਨ ਡੇ ਮੈਚ ਵਿੱਚ ਭਾਰਤੀ ਟੀਮ ਨੂੰ ਅਫਰੀਕਾ ਹੱਥੋਂ 31 ਦੌੜਾ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਦੱਖਣੀ ਅਫਰੀਕਾ ਵੱਲੋ ਪਹਿਲਾ ਬੱਲੇਬਾਜੀ ਕਰਦੇ ਹੋਏ , ਤੇਂਬਾ ਬਾਵੁਮਾ ਅਤੇ ਰਾਸੀ ਵੇਨ ਡੇਰ ਡੁਸੇਨ ਦੇ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਚੌਥੀ ਵਿਕਟ ਲਈ 204 ਦੌੜਾ ਦੀ ਸਾਝੇਦਾਰੀ ਕਰਕੇ ਦੱਖਣੀ ਅਫਰੀਕਾ ਨੇ ਚਾਰ ਵਿਕਟਾਂ ਦੇ ਨੁਕਸਾਨ ਤੇ 296 ਦੌੜਾ ਬਣਾਈਆ। ਦੱਖਣੀ ਅਫਰੀਕਾ ਦੇ ਬੱਲੇਬਾਜ ਨੇ 143 ਗੇਦਾ ਵਿੱਚ 110 ਦੌੜਾ ਦੀ ਪਾਰੀ ਖੇਡੀ, ਜਦਕਿ ਡੁਸੇਨ ਨੇ 96 ਗੇਂਦਾਂ ਤੇ ਨੌਂ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 129 ਦੌੜਾਂ ਬਣਾਈਆਂ। ਦੋਵਾਂ ਨੇ ਭਾਰਤ ਖ਼ਿਲਾਫ਼ ਵਨ ਡੇ ਮੈਚਾਂ ਚ ਦੂਜੀ ਸਭ ਤੋਂ ਵੱਡੀ ਸਾਝੇਦਾਰੀ ਕਰਕੇ ਟੀਮ ਨੂੰ ਸ਼ਾਨਦਾਰ ਸਕੋਰ ਤਕ ਪਹੁੰਚਾਇਆ।

ਇਹ ਦੋਵੇਂ ਉਸ ਸਮੇਂ ਨਾਲ ਆਏ ਸਨ, ਜਦੋਂ ਟੀਮ 18ਵੇਂ ਓਵਰ 68 ਦੌੜਾਂ ਤੇ ਤਿੰਨ ਵਿਕਟ ਗੁਆਉਣ ਤੋਂ ਬਾਅਦ ਸੰਕਟ ਵਿਚ ਸੀ। ਭਾਰਤ ਲਈ ਸਭ ਤੋਂ ਸਫਲ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰਹੇ, ਜਿਨ੍ਹਾਂ 48 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਰਵੀਚੰਦਰਨ ਅਸ਼ਵਿਨ ਨੇ 53 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ, ਪਰ ਹੋਰ ਗੇਂਦਬਾਜ਼ ਸਫਲਤਾ ਹਾਸਲ ਕਰਨ ਲਈ ਜੂਝਦੇ ਨਜ਼ਰ ਆਏ। ਜਵਾਬ ਚ ਸ਼ਿਖਰ ਧਵਨ, ਵਿਰਾਟ ਕੋਹਲੀ ਤੇ ਸ਼ਾਰਦੁਲ ਠਾਕੁਰ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਭਾਰਤੀ ਟੀਮ 50 ਓਵਰਾਂ ਚ ਅੱਠ ਵਿਕਟਾਂ ਤੇ 265 ਦੌਡਾਂ ਹੀ ਬਣਾ ਸਕੀ ਅਤੇ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਹਾਰ ਨਾਲ ਭਾਰਤੀ 3 ਮੈਂਚਾ ਦੀ ਸੀਰੀਜ਼ ਵਿੱਚ 1-0 ਨਾਲ ਪਿਛੜ ਗਈ ਹੈ। 

Related Posts

Global site tag (gtag.js) - Google Analytics