BREAKING NEWS
sports news

ਭਾਰਤ ਦੀ ਦੱਖਣੀ ਅਫਰੀਕਾ ਖਿਲਾਫ ਦੂਜੇ ਵਨ ਡੇ ਮੈਂਚ ਵਿੱਚ 7 ਵਿਕਟਾਂ ਨਾਲ ਹਾਰ, ਤਿੰਨ ਮੈਚਾਂ ਦੀ ਸੀਰੀਜ ਵਿੱਚ 0-2 ਨਾਲ ਪਿੱਛੜੇ।

by apna punjab media    22-Jan-2022
latest news

ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਦੂਜੇ ਵਨ ਡੇ ਮੈਂਚ ਦੌਰਾਨ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਹਾਰ ਤੋ ਬਾਅਦ ਟੀਮ ਇੰਡੀਆ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿੱਚ 0-2 ਨਾਲ ਪਿੱਛੜ ਗਈ ਹੈ। ਇਸ ਤੋਂ ਪਹਿਲਾ ਟੀਮ ਇੰਡੀਆਂ ਤੇ ਦੱਖਣੀ ਅਫਰੀਕਾ ਵਿਚਾਕਾਰ ਖੇਡੀ ਗਈ ਤਿੰਨ ਮੈਂਚਾ ਦੀ ਟੈਸਟ ਸੀਰੀਜ਼ ਵਿੱਚ ਵੀ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਵ ਪਹਿਲਾ ਬੱਲੇਬਾਜੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ਵਿੱਚ ਛੇ ਵਿਕਟਾਂ ਤੇ 287 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ 71 ਗੇਂਦਾ ਵਿਚ ਕਰੀਅਰ ਦੀ ਸਰਬੋਤਮ 85 ਦੌੜਾਂ ਦੀ ਪਾਰੀ ਖੇਡੀ, ਜਿਸਦੇ ਨਾਲ ਭਾਰਤ 287 ਦੋੜਾਂ ਤੱਕ ਪਹੁੰਚ ਸਕਿਆ। ਦੱਖਣੀ ਅਫਰੀਕਾ ਵੱਲੋਂ ਸਾਨਦਾਰ ਬੱਲੇਬਾਜੀ ਦਾ ਪ੍ਰਦਸ਼ਨ ਕਰਦੇ ਹੋਏ 48.1 ਓਵਰ ਵਿੱਚ 3 ਵਿਕਟਾਂ ਦੇ ਨੁਕਸਾਨ ਤੇ 288 ਦੌੜਾਂ ਬਣਾ ਕੇ ਮੈਂਚ ਨੂੰ ਆਪਣੇ ਨਾਮ ਕਰ ਲਿਆ ।  ਜਾਨੇਮਨ ਮਲਾਨ ਅਤੇ ਕਵਿੰਟਨ ਡਿਕਾਕ ਦੇ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਪਾਰਲ ਵਿਚ ਸ਼ੁੱਕਰਵਾਰ ਨੂੰ ਦੂਜੇ ਵਨਡੇ ਮੈਚ ਨੂੰ ਸੱਤ ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਤੇ ਕਬਜ਼ਾ ਕਰਦਾ ਹੋਏ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਮਲਾਨ ਨੇ 108 ਗੇਂਦਾਂ ’ਤੇ ਅੱਠ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 91 ਦੌੜਾਂ ਬਣਾਈਆਂ, ਜਦੋਂ ਕਿ ਡਿਕਾਕ ਨੇ 66 ਗੇਂਦਾਂ ’ਤੇ ਸੱਤ ਚੌਕੀਆਂ ਅਤੇ ਤਿੰਨ ਛੱਕੀਆਂ ਦੀ ਮਦਦ ਨਾਲ ਤਾਬੜਤੋੜ 78 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੀਆਂ ਪਾਰੀਆਂ ਦੇ ਦਮ ’ਤੇ ਦੱਖਣੀ ਅਫਰੀਕਾ ਨੇ 48.1 ਓਵਰ ਵਿਚ ਤਿੰਨ ਵਿਕਟਾਂ ’ਤੇ 288 ਦੌੜਾਂ ਬਣਾ ਕੇ ਮੈਚ ਅਤੇ ਸੀਰੀਜ਼ ਆਪਣੇ ਨਾਮ ਕਰ ਲਈ।

Related Posts

Global site tag (gtag.js) - Google Analytics