BREAKING NEWS
sports news

ਪਾਕਿਸਤਾਨ ਦੇ ਸਟਾਰ ਖਿਡਾਰੀ ਬਾਬਰ ਆਜ਼ਮ ਬਣੇ ਸਾਲ 2021 ਦੇ ਬੈਸਟ ਵਨ ਡੇ ਕ੍ਰਿਕਟਰ

by apna punjab media    24-Jan-2022
latest news

ਹਰ ਸਾਲ ਅੰਤਰਰਾਸ਼ਟਰੀ ਕ੍ਰਿਕਟ ਕੌਸਲ ਵੱਲੋਂ ਮੈਂਨ ਅਤੇ ਵੂਮੈਂਨ ਅੰਤਰਰਾਸ਼ਟਰੀ ਕ੍ਰਿਕਟ ਟੀਮਾਂ ਵੱਲੋਂ ਖੇਡੇ ਗਏ ਵਨ ਡੇ ਮੈਂਚਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਬੈਸਟ ਖਿਡਾਰੀ ਅਤੇ ਖਿਡਾਰਨ ਦੀ ਚੋਂਣ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਕੌਸ਼ਲ ਵੱਲੋ ਦਿੱਤੀ ਜਾਣਕਾਰੀ ਮੁਤਾਬਿਕ ਪਾਕਿਸਤਾਨ ਦੇ ਸਟਾਰ ਪਲੇਅਰ ਅਤੇ ਬੱਲੇਬਾਜ ਬਾਬਰ ਆਜ਼ਮ ਸਾਲ 2021 ਲਈ ਬੈਸਟ ਵਨਡੇ ਕ੍ਰਿਕਟਰ ਚੁਣੇ ਗਏ ਹਨ। ਬਾਬਰ ਆਜ਼ਮ ਪਾਕਿਸਤਾਨ ਟੀਮ ਦੇ ਕਪਤਾਨ ਹਨ। ਇਹ ਉਨ੍ਹਾਂ ਲਈ ਬਹੁਤ ਵੱਡੀ ਉਪਲਬਧੀ ਹੈ। ਬਾਬਰ ਆਜ਼ਮ ਨੂੰ ਸਾਲ 2021 ਲਈ ਸਰਵੋਤਮ ਖਿਡਾਰੀ ਐਲਾਨਿਆ ਗਿਆ ਹੈ। ਸਾਲ 2021 ਵਿੱਚ ਬਾਬਰ ਆਜ਼ਮ ਵੱਲੋਂ ਸਿਰਫ਼ 6 ਮੈਂਚ ਹੀ ਖੇਡੇ ਗਏ ਸੀ ਜਿਨ੍ਹਾਂ ਮੈਂਚਾਂ ਵਿੱਚ ਬਾਬਰ ਆਜ਼ਮ ਦਾ ਪ੍ਰਦਰਸਨ ਬਹੁਤ ਵਧੀਆ ਰਿਹਾ ਤੇ ਉਥੇ ਮਹਿਲਾਵਾਂ ਵਿੱਚ ਵਨਡੇ ਕ੍ਰਿਕਟਰ ਆਫ ਦ ਈਅਰ 2021 ਦਾ ਖਿਤਾਬ ਦੱਖਣੀ ਅਫਰੀਕਾ ਦੀ ਖਿਡਾਰਨ ਲੀਜ਼ਲ ਲੀ ਨੂੰ ਮਿਲਿਆ ਹੈ। ਇਸ ਖਿਤਾਬ ਲਈ ਬਾਬਰ ਆਜ਼ਮ ਦਾ ਮੁਕਾਬਲਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ, ਦੱਖਣੀ ਅਫਰੀਕਾ ਦੇ ਜਾਨੇਮਨ ਮਲਾਨ ਅਤੇ ਆਇਰਲੈਂਡ ਦੇ ਪਾਲ ਸਟਰਲਿੰਗ ਨਾਲ ਸੀ। ਪਿਛਲੇ ਸਾਲ ਸਟਰਲਿੰਗ ਨੇ 14 ਵਨਡੇ ਮੈਚਾਂ ਵਿੱਚ ਸਭ ਤੋਂ ਵੱਧ 705 ਦੌੜਾਂ ਬਣਾਈਆਂ, ਜਦਕਿ ਦੂਜੇ ਨੰਬਰ ‘ਤੇ ਜਾਨੇਮਨ ਮਲਾਨ ਨੇ 8 ਵਨਡੇ ਮੈਚਾਂ ਵਿੱਚ 509 ਦੌੜਾਂ ਬਣਾਈਆਂ ਸਨ । ਉੱਥੇ ਹੀ ਬਾਬਰ ਆਜ਼ਮ ਇਸ ਮਾਮਲੇ ‘ਚ 7ਵੇਂ ਨੰਬਰ ‘ਤੇ ਰਹੇ।

ਬਾਬਰ ਆਜ਼ਮ ਨੇ ਪਿਛਲੇ ਸਾਲ ਸਿਰਫ 6 ਵਨਡੇ ਖੇਡੇ, ਜਿਸ ਵਿੱਚ 67.50 ਦੀ ਔਸਤ ਨਾਲ 405 ਦੌੜਾਂ ਬਣਾਈਆਂ । ਇਸ ਦੌਰਾਨ ਬਾਬਰ ਨੇ ਦੋ ਸੈਂਕੜੇ ਵੀ ਲਗਾਏ । ਉਸ ਦਾ ਸਰਵੋਤਮ ਸਕੋਰ 158 ਦੌੜਾਂ ਸੀ । ਬਾਬਰ ਨੇ ਪਿਛਲੇ ਸਾਲ ਸਿਰਫ ਦੋ ਸੀਰੀਜ਼ ਖੇਡੀਆਂ ਸਨ। ਜਿਸ ਵਿੱਚ ਦੱਖਣੀ ਅਫਰੀਕਾ ਖਿਲਾਫ 2-1 ਨਾਲ ਜਿੱਤ ਦਰਜ ਕੀਤੀ ਸੀ । ਬਾਬਰ ਇਸ ਸੀਰੀਜ਼ ਵਿੱਚ 228 ਦੌੜਾਂ ਬਣਾ ਕੇ ਦੂਜੇ ਸਰਵੋਤਮ ਸਕੋਰਰ ਰਹੇ ਸਨ । ਦੱਸ ਦੇਈਏ ਕਿ ਇਸ ਤੋਂ ਬਾਅਦ ਪਾਕਿਸਤਾਨ ਨੂੰ ਇੰਗਲੈਂਡ ਦੀ ਟੀਮ ਨੇ 3-0 ਨਾਲ ਹਰਾਇਆ ਸੀ । ਉਸ ਸੀਰੀਜ਼ ਵਿੱਚ ਬਾਬਰ ਨੇ 177 ਦੌੜਾਂ ਬਣਾਈਆਂ ਸਨ । ਬਾਬਰ ਨੂੰ ਇਸ ਸੀਰੀਜ਼ ਵਿੱਚ ਕਿਸੇ ਹੋਰ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ, ਜਿਸ ਕਾਰਨ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਬਾਬਰ ਤੋਂ ਇਲਾਵਾ ਕੋਈ ਵੀ ਪਾਕਿਸਤਾਨੀ ਬੱਲੇਬਾਜ਼ ਇੰਗਲੈਂਡ ਖਿਲਾਫ ਸੀਰੀਜ਼ ਵਿੱਚ 100 ਦੌੜਾਂ ਦਾ ਅੰਕੜਾ ਨਹੀਂ ਛੂਹ ਸਕਿਆ ਸੀ ।


Related Posts

Global site tag (gtag.js) - Google Analytics