BREAKING NEWS
sports news

ਮੇਦਵੇਦੇਵ ਨੇ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਬਣਾਈ ਥਾਂ

by apna punjab media    25-Jan-2022
latest news

 ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ ਕਰਨ ਦੇ ਮੁਕਾਲਬਲੇ ਵਿੱਚ ਯੂਐੱਸ ਓਪਨ ਚੈਂਪੀਅਨ ਦੂਸਰੀ ਵੀਰਯਤਾ ਪ੍ਰਾਪਤ ਰੂਸ ਦੇ ਡੈਨਿਲ ਮੇਦਨੇਦੇਵ ਨੇ ਅਮਰੀਕਾ ਦੇ ਮੈਕਿਸਮ ਕ੍ਰੇਸੀ ਨੂੰ ਤਿੰਨ ਘੰਟੇ 30 ਮਿੰਟ ਤਕ ਚੱਲੇ ਸੰਘਰਸ਼ਪੂਰਨ ਮੁਕਾਬਲੇ ’ਚ 6-2, 7-6, 6-7, 7-5 ਨਾਲ ਹਰਾ ਦਿੱਤਾ । ਮੇਦਵੇਦੇਵ ਦੁਨੀਆਂ ਦੇ ਦੂਸਰੇ ਨੰਬਰ ਦੇ ਖਿਡਾਰੀ ਹਨ। ਉਹ ਆਪਣੇ ਕਰੀਅਰ ਦਾ ਦੂਸਰਾ ਗ੍ਰੈਂਡਸਲੈਮ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। 2021 ਦੇ ਆਸਟ੍ਰੇਲੀਅਨ ਓਪਨ ਗ੍ਰੈਂਡਸਲੈਮ ਵਿੱਚ ਉਨ੍ਹਾਂ ਨੂੰ ਨੋਵਾਕ ਜੋਕੋਵਿਕ ਨੇ ਹਰਾਇਆ ਸੀ ਪਰ ਯੂਐੱਸ ਓਪਨ ਫਾਈਨਲ ਵਿੱਚ ਮੇਦਵੇਦੇਵ ਨੇ ਆਪਣੀ ਹਾਰ ਦਾ ਬਦਲਾ ਲੈ ਲਿਆ ਸੀ। 

ਕੁਆਰਟਰ ਫਾਈਨਲ ਮੁਕਾਲਬਲੇ ਲਈ ਮੇਦਵੇਦੇਵ ਨੇ ਪਹਿਲਾ ਸੈੱਟ ਆਸਾਨੀ ਨਾਲ 6-2 ਨਾਲ ਆਪਣੇ ਨਾਂ ਕੀਤਾ। ਪਰ ਦੂਸਰੇ ਸੈੱਟ ’ਚ ਕ੍ਰੇਸੀ ਨੇ ਰੂਸੀ ਖਿਡਾਰੀ ਦੇ ਸਾਹਮਣੇ ਚੰਗੀ ਚੁਣੌਤੀ ਪੇਸ਼ ਕੀਤੀ। ਹਾਲਾਂਕਿ ਮੇਦਵੇਦੇਵ ਨੇ ਅਨੁਭਵ ਦਾ ਫਾਇਦਾ ਉਠਾਉਂਦੇ ਹੋਏ ਇਹ ਗੇਮ ਟਾਈ ਬ੍ਰੇਕਰ ’ਚ 7-6 ਨਾਲ ਆਪਣੇ ਨਾਂ ਕੀਤੀ

ਤੀਸਰੇ ਸੈੱਟ ’ਚ ਫਿਰ ਕ੍ਰੇਸੀ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਮੌਕਾ ਗੁਆਏ ਬਿਨਾਂ ਇਸ ਸਖ਼ਤ ਸੈੱਟ ’ਚ ਮੇਦਵੇਦੇਵ ਨੂੰ ਟਾਈ ਬ੍ਰੇਕਰ ’ਚ 7-6 ਨਾਲ ਹਰਾ ਕੇ ਮੁਕਾਬਲੇ ਦੇ ਚੌਥੇ ਸੈੱਟ ਤਕ ਪਹੁੰਚਾਉਣ ’ਚ ਸਫਲ ਰਹੇ। ਹਾਲਾਂਕਿ, ਚੌਥੇ ਸੈੱਟ ’ਚ ਦੋਵੇਂ ਖਿਡਾਰੀਆਂ ਦੇ ਵਿਚ ਇਕ ਵਾਰ ਫਿਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਮੇਦਵੇਦੇਵ ਨੇ ਇਹ ਸੈੱਟ 7-5 ਨਾਲ ਆਪਣੇ ਨਾਂ ਕਰ ਕੇ ਮੁਕਾਬਲਾ ਜਿੱਤਿਆ। ਮੇਦਵੇਦੇਵ ਦਾ ਸਾਹਮਣਾ ਹੁਣ ਨੌ ਵਾਰ ਜੇਤੂ ਰਹੇ ਕੈਨੇਡਾ ਦੇ ਫੈਲਿਕਸ ਏਉਗਰ ਏਲਿਆਸਿਮੇ ਨਾਲ ਹੋਵੇਗਾ


Related Posts

Global site tag (gtag.js) - Google Analytics