BREAKING NEWS
sports news

ਮਹਿਲਾ ਏਸ਼ੀਆ ਕੱਪ ਵਿੱਚੋਂ ਭਾਰਤੀ ਫੁੱਟਬਾਲ ਟੀਮ ਨੇ ਆਪਣਾ ਨਾਂਅ ਲਿਆ ਵਾਪਿਸ, ਟੀਮ ਦੇ ਸਾਰੇ ਮੈਚ ਰੱਦ

by apna punjab media    25-Jan-2022
latest news

ਮਹਿਲਾ ਏਸ਼ੀਆਂ ਕੱਪ ਵਿੱਚ ਪਹਿਲਾ ਮੈਚ ਚੀਨੀ ਤਾਈਪੇ ਦੇ ਖਿਲਾਫ ਸੀ। :ਪਰ ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ ਤੇ ਏਐੱਫਸੀ ਨੇ ਭਾਰਤੀ ਟੀਮ ਦੇ ਗਰੁੱਪ ਏ ਦੇ ਸਾਰੇ ਮੈਂਚ ਰੱਦ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮੇਜ਼ਬਾਨ ਨੇ ਕੋਰੋਨਾ ਦੇ ਮਾਮਲੇ ਆਉਣ ਕਾਰਨ ਆਪਣਾ ਨਾਂ ਵਾਪਿਸ ਲੈ ਲਿਆ ਹੈ। 

ਭਾਰਤੀ ਟੀਮ ਦੇ 12 ਖਿਡਾਰੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਜਿਸ ਕਰਕੇ ਭਾਰਤੀ ਟੀਮ ਪਹਿਲੇ ਹੀ ਮੈਂਚ ਵਿੱਚ ਚੀਨੀ ਤਾਈਪੇ ਖ਼ਿਲਾਫ਼ ਪੂਰੀ ਟੀਮ ਉਤਾਰਨ ਦੀ ਸਥਿਤੀ ਵਿੱਚ ਨਹੀ ਸੀ। ਇਸੇ ਤੇ ਏਸ਼ੀਆਈ ਫੁੱਟਬਾਲ ਫੈਡਰੇਸ਼ਨ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦਿਸ਼ਾ-ਨਿਰਦੇਸ਼ਾ ਅਨੁਸਾਰ ਮੰਨਿਆ ਜਾਵੇਗਾ ਕਿ ਭਾਰਤ ਨੇ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ।

ਏਐੱਫਸੀ ਨੇ ਕਿਹਾ, ‘ਚੀਨੀ ਤਾਈਪੇ ਤੇ ਭਾਰਤ ਦੇ ਵਿਚ ਮਹਿਲਾ ਏਸ਼ੀਆਈ ਕੱਪ 2022 ਦਾ ਗਰੁੱਪ ਏ ਦਾ ਮੈਚ ਰੱਦ ਹੋਣ ਤੋਂ ਬਾਅਦ ਕੋਰੋਨਾ ਮਹਾਮਾਰੀ ਦੇ ਵਿਚ ਏਐੱਫਸੀ ਮੁਕਾਬਲਿਆਂ ’ਤੇ ਲਾਗੂ ਵਿਸ਼ੇਸ਼ ਨਿਯਮਾਂ ਦੀ ਧਾਰਾ 4.1 ਅਨੁਸਾਰ ਮੰਨਿਆ ਜਾਵੇਗਾ ਕਿ ਭਾਰਤ ਨੇ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਭਾਰਤ ਦੇ ਸਾਰੇ ਮੈਚ ਹੁਣ ਰੱਦ ਮੰਨੇ ਜਾਣਗੇ।

ਏਐੱਫਸੀ ਅਨੁਸਾਰ ਭਾਰਤ ਦਾ ਇਰਾਨ ਖ਼ਿਲਾਫ਼ ਹੋਇਆ ਇਕਮਾਤਰ ਮੈਚ ਹੁਣ ਗਰੁੱਪ ਦੀ ਅੰਤਿਮ ਤਾਲਿਕਾ ਤਿਆਰ ਕਰਦੇ ਸਮੇਂ ਗਿਣਿਆ ਨਹੀਂ ਜਾਵੇਗਾ। ਭਾਰਤ ਗਰੁੱਪ ਏ ’ਚ ਚੀਨ, ਚੀਨੀ ਤਾਈਪੇ ਤੇ ਈਰਾਨ ਦੇ ਨਾਲ ਸੀ। ਹੁਣ ਇਸ ਗਰੁੱਪ ’ਚ ਤਿੰਨ ਹੀ ਟੀਮਾਂ ਮੰਨੀਆਂ ਜਾਣਗੀਆਂ।

ਏਐੱਫਸੀ ਨੇ ਕਿਹਾ ਕਿ ਤੀਸਰੇ ਸਥਾਨ ਦੀਆਂ ਸਾਰੀਆਂ ਟੀਮਾਂ ਦੇ ਵਿਚ ਅੰਤਿਮ ਤੁਲਨਾ ’ਚ ਕਿਸੇ ਪੱਖਪਾਤ ਦੀ ਸੰਭਾਵਨਾ ਤੋਂ ਬਚਣ ਲਈ ਗਰੁੱਪ ਬੀ ਤੇ ਸੀ ਦੀ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਦੀਆਂ ਟੀਮਾਂ ਦਾ ਚੌਥੇ ਸਥਾਨ ਦੀ ਟੀਮ ਖ਼ਿਲਾਫ਼ ਮੈਚ ਨਹੀਂ ਗਿਣਿਆ ਜਾਵੇਗਾ


Related Posts

Global site tag (gtag.js) - Google Analytics