BREAKING NEWS
sports news

21 ਗ੍ਰੈਂਡ ਸਲੈਮ ਜਿੱਤਣ ਵਾਲੇ ਪਹਿਲੇ ਟੈਨਿਸ ਖਿਡਾਰੀ ਬਣੇ ਰਾਫੇਲ ਨਡਾਲ।

by apna punjab media    31-Jan-2022
latest news

ਰਾਫੇਲ ਨਡਾਲ ਨੇ ਸਾਲ ਦਾ ਪਹਿਲਾ ਗੈਂਡ ਸਲੈਮ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਰਾਫੇਲ ਨਡਾਲ ਦੁਨੀਆਂ ਦੇ ਪਹਿਲੇ ਟੈਨਿਸ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ 21 ਗੈਂਡ ਸਲੈਮ ਜਿੱਤੇ ਹਨ। ਜਿਨ੍ਹਾਂ ਨੇ 21 ਗੈਂਡ ਸਲੈਮ ਜਿੱਤੇ ਹਨ। ਨਡਾਲ ਇਸਦੇ ਨਾਲ ਹੀ ਗ੍ਰੈਂਡ ਸਲੈਮ ਦੇ 145 ਸਾਲ ਦੇ ਇਤਿਹਾਸ ਵਿਚ ਸਭ ਤੋਂ ਵੱਧ ਮੇਂਸ ਸਿੰਗਲਸ ਖਿਤਾਬ ਜਿੱਤਣ ਵਾਲੇ ਪੁਰਸ਼ ਖਿਡਾਰੀ ਬਣ ਗਏ। ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਪਿੱਛੇ ਛੱਡਿਆ। ਦੋਵਾਂ ਦੇ ਨਾਂ 20-20 ਗ੍ਰੈਂਡ ਸਲੈਮ ਟਾਈਟਲ ਹਨ।34 ਸਾਲ ਦੇ ਸਪੈਨਿਸ਼ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸਾਲ ਦੇ ਪਹਿਲੇ ਗੈਂਡ ਸਲੈਮ ਆਸਟ੍ਰੇਲੀਆ ਓਪਨ ਦੇ ਫਾਈਨਲ ਵਿੱਚ 25 ਸਾਲ ਦੇ ਸਟੀਰ ਰੂਸੀ ਖਿਡਾਰੀ ਡੇਨੇੀਅਲ ਮੇਦਵੇਦੇਵ ਨੂੰ ਪੰਜ ਸੈੱਟ ਤੱਕ ਚੱਲੇ ਸੰਘਰਸ਼ ‘ਚ 2-6, 6-7, 6-14, 6-4, 7-5 ਨਾਲ ਹਰਾ ਦਿੱਤਾ। ਫਾਈਨਲ ਮੁਕਾਬਲਾ 5 ਘੰਟੇ ਤੇ 24 ਮਿੰਟ ਤੱਕ ਚੱਲਿਆ।

ਫਾਈਨਲ ਮੁਕਾਬਲੇ ਦਾ ਪਹਿਲਾ ਸੈੱਟ ਮੇਦਵੇਦੇਵ ਦੇ ਨਾਂ ਰਿਹਾ। ਉਨ੍ਹਾਂ ਨੇ ਨਡਾਲ ਨੂੰ 6-2 ਨਾਲ ਹਰਾਇਆ। ਖੇਡ ਦੀ ਸ਼ੁਰੂਆਤ ‘ਚ ਨਡਾਲ ਨੇ ਬੜ੍ਹਤ ਜ਼ਰੂਰ ਬਣਾਈ ਸੀ ਪਰ ਮੇਦਵੇਦੇਵ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਪਹਿਲਾ ਸੈੱਟ ਆਪਣੇ ਨਾਂ ਕੀਤਾ। ਦੋਵਾਂ ਵਿਚ ਦੂਜਾ ਸੈੱਟ ਕਾਫੀ ਰੋਮਾਂਚਕ ਰਿਹਾ। ਦੋਵੇਂ ਖਿਡਾਰੀਆਂ ਨੇ ਦੋ ਵਾਰ ਇੱਕ-ਦੂਜੇ ਦੀ ਸਰਵਿਸ ਬ੍ਰੇਕ ਕੀਤੀ।ਇਕ ਸਮੇਂ ਨਡਾਲ 4-2 ਤੋਂ ਅੱਗੇ ਚੱਲ ਰਹੇ ਸੀ ਉਦੋਂ ਹੀ ਮੇਦਵੇਦੇਵ ਨੇ ਧਮਾਕੇਦਾਰ ਵਾਪਸੀ ਕੀਤੀ ਤੇ ਮੁਕਾਬਲੇ ਨੂੰ 6-6 ਦੀ ਬਰਾਬਰੀ ‘ਤੇ ਲਿਆ ਦਿੱਤਾ ਤੇ ਟਾਈਬ੍ਰੇਕਰ ਵਿਚ ਇਹ ਸੈੱਟ ਮੇਦਵੇਦੇਵ 7-6 ਨਾਲ ਜਿੱਤਿਆ।

ਪਹਿਲੇ ਦੋਵੇਂ ਸੈੱਟਾਂ ਵਿਚ ਮਿਲੀ ਹਾਰ ਤੋਂ ਬਾਅਦ ਰਾਫੇਲ ਨੇ ਜ਼ੋਰਦਾਰ ਵਾਪਸੀ ਕੀਤੀ ਤੇ ਲਗਾਤਾਰ ਦੋ ਸੈੱਟ ਜਿੱਤ ਕੇ ਮੁਕਾਬਲੇ ਨੂੰ ਫਾਈਨਲ ਸੈੱਟ ਤੱਕ ਲੈ ਕੇ ਗਏ। ਤੀਜਾ ਤੇ ਚੌਥਾ ਸੈੱਟ ਨਡਾਲ ਨੇ 6-4 ਤੋਂ ਆਪਣੇ ਨਾਂ ਕੀਤਾ। ਫਾਈਨਲ ਸੈੱਟ ਵਿਚ ਵੀ ਮੇਦਵੇਦੇਵ ਨੇ ਹਾਰ ਨਹੀਂ ਮੰਨੀ ਤੇ ਸਖਤ ਸੰਘਰਸ਼ ਕੀਤਾ ਪਰ ਆਖਿਰ ਵਿਚ ਜਿੱਤ ਇੱਕ ਵਾਰ ਫਿਰ ਤੋਂ ਨਾਡੇਲ ਦੇ ਹੱਥ ਲੱਗੀ। ਉੁਨ੍ਹਾਂ ਨੇ ਆਖਰੀ ਸੈੱਟ 7-5 ਤੋਂ ਜਿੱਤ ਕੇ ਆਪਣੇ ਕਰੀਅਰ ਦਾ 21ਵਾਂ ਗ੍ਰੈੱਡ ਸਲੈਮ ਜਿੱਤਿਆ।


Related Posts

Global site tag (gtag.js) - Google Analytics