BREAKING NEWS
sports news

ਆਸਟ੍ਰੇਲੀਆਈ ਸਟਾਰ ਖਿਡਾਰੀ ਮੈਕਸਵੈਲ ਤੇ ਵਿਨੀ ਰਮਨ ਮਾਰਚ ‘ਚ ਬੱਝਣਗੇ ਵਿਆਹ ਦੇ ਬੰਧਨ ‘ਚ

by Apna Punjab    15-Feb-2022
latest news

ਆਸਟ੍ਰੇਲੀਆ ਦੇ ਵਿਸਫੋਟਕ ਬੱਲੇਬਾਜ਼ ਗਲੇਨ ਮੈਕਸਵੇਲ ਤੇ ਵਿਨੀ ਰਮਨ  ਮਾਰਚ ਦੇ ਅਖੀਰ ਵਿਚ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਮੈਕਸਵੈਲ ਨੇ ਭਾਰਤੀ ਲੜਕੀ  ਵਿਨੀ ਰਮਨ ਨਾਲ ਸਾਲ 2020 ਵਿਚ ਹੀ ਸਗਾਈ ਕੀਤੀ ਸੀ। ਇਨੀ ਦਿਨੀ ਉਨ੍ਹਾ ਦੇ ਵਿਆਹ ਦਾ ਕਾਰਡ ਸੋਸਲ ਮੀਡੀਆਂ ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਦੋਵੇ ਮਾਰਚ ਦੇ ਅਖੀਰ ਵਿੱਚ ਵਿਆਹ ਕਰਵਾ ਰਹੇ ਹਨ।  ਵਿਨੀ ਰਮਨ ਇਨ੍ਹੀਂ ਦਿਨੀਂ ਮੈਲਬੋਰਨ ਵਿਚ ਰਹਿੰਦੀ ਹੈ ਤੇ ਸਗਾਈ ਤੋਂ ਪਹਿਲਾਂ ਦੋਵੇਂ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ।

ਵਿਆਹ ਦਾ ਇਹ ਕਾਰਡ ਤਮਿਲ ਭਾਸ਼ਾ ਵਿਚ ਛਪਿਆ ਹੈ ਪਰ ਇਹ ਵਿਆਹ ਮੈਲਬੋਰਨ ਵਿਚ ਆਯੋਜਿਤ ਕੀਤਾ ਜਾਵੇਗਾ। ਇਹ ਮੰਨਿਆ ਜਾ ਰਿਹਾ ਹੈ ਕਿ ਗਲੇਨ ਮੈਕਸਵੇਲ ਅਤੇ ਵਿਨੀ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਚਲਾਉਣਗੇ ਕਿਉਂਕਿ 2 ਸਾਲ ਪਹਿਲਾਂ ਜਦੋਂ ਵਿਨੀ ਰਾਮਨ ਨੇ ਆਪਣੀ ਸਗਾਈ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਨੇ ਇਹ ਸਾਫ ਕਿਹਾ ਸੀ ਕਿ ਉਨ੍ਹਾਂ ਨੇ ਮੈਕਸਵੇਲ ਨੂੰ ਸਗਾਈ ਵਿਚ ਵਿਆਹ ਦਾ ਟੀਜਰ ਦੇ ਦਿੱਤਾ ਹੈ।


Related Posts

Global site tag (gtag.js) - Google Analytics