ਸਮਰਾਲਾ : ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦੀ ਯਾਦ ਵਿੱਚ 23ਵਾਂ ਸਲਾਨਾ ਵਿਸਾਖੀ ਮੇਲਾ ਅਤੇ ਭੰਡਾਰਾ ਸੰਤ ਬਾਬਾ ਮਨਜੋਤ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ 16 ਅਪ੍ਰੈਲ ਦਿਨ ਐਤਵਾਰ ਨੂੰ ਨੀਲੋਂ ਪੁਲ ਤੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੀ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਚਾਦਰ ਦੀ ਰਸਮ, ਰਸਮ ਸ੍ਰੀ ਨਿਸ਼ਾਨ ਸਾਹਿਬ ਸਵੇਰੇ ਮੌਕੇ ਕਰਵਾਈ ਜਾਵੇਗੀ ਇਸ ਉਪਰੰਤ ਮੇਲੇ ਦੀ ਸ਼ੁਰੂਆਤ ਪੰਜਾਬ ਦੇ ਮਸ਼ਹੂਰ ਗਾਇਕ ਸਾਜਨ ਅਲੀ ਮਤੋਈ, ਭੁਪਿੰਦਰ ਬੱਬਲ, ਸੋਹਣ ਸਿਕੰਦਰ, ਆਤਮਾ ਬੁੱਢੇਵਾਲੀਆ ਮੈਂਡੀ ਕਾਲੜਾ, ਕੌਰ ਸਿੰਮੀ, ਪਾਲੀ ਦੇਤਵਾਲੀਆ ਕਰਨਗੇ। ਸ਼ਾਮ ਵੇਲੇ ਖਵਾਜਾ ਖਿੱਜਰ ਵਲੀ ਜੀ ਦੇ ਦਰਬਾਰ ਤੇ ਪਵਿੱਤਰ ਚਾਦਰ ਦੀ ਰਸਮ ਅਤੇ ਪਵਿੱਤਰ ਬੇੜਾ ਤਾਰਨ ਦੀ ਰਸਮ ਵੀ ਕੀਤੀ ਜਾਵੇਗੀ। ਮੇਲੇ ਵਿੱਚ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਦੇ ਸ਼ਿਕਰਤ ਕਰਨਗੇ। ਗੁਰੂ ਕਾ ਭੰਡਾਰਾ ਅਤੁੱਟ ਵਰਤੇਗਾ।