BREAKING NEWS
sports news

ਟੀਮ ਇੰਡੀਆਂ ਨੇ ਸ੍ਰੀਲੰਕਾ ਨੂੰ 222 ਦੌੜਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ, ਬੰਗਲੌਰ ‘ਚ ਦੂਜਾ ਡੇ-ਨਾਈਟ ਟੈਸਟ ਮੈਚ ਖੇਡਣਗੀਆਂ ਦੋਵੇਂ ਟੀਮਾਂ

by apna punjab media    07-Mar-2022
latest news

ਅਗਲੇ ਡੇ-ਨਾਈਟ ਟੈਸਟ ਮੈਚ ‘ਚ ਜਯੰਤ ਯਾਦਵ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਪਲੇਇੰਗ ਇਲੈਵਨ ਵਿਚ ਮਿਲ ਸਕਦੀ ਜਗਾ


ਭਾਰਤ ਟੀਮ ਅਤੇ  ਸ੍ਰੀਲੰਕਾ ਵਿਚਾਲੇ ਖੇਡੇ ਗਏ ਪਹਿਲੇ ਟੈਸਟ ਸੀਰੀਜ ਵਿੱਚ ਭਾਰਤੀ ਟੀਮ ਨੇ ਪਾਰੀ ਅਤੇ 222 ਦੌੜਾਂ ਨਾਲ ਸ੍ਰੀਲੰਕਾ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।ਭਾਰਤ ਦੀ ਇੰਡੀਆਂ ਟੀਮ  ਨੇ ਮੈਚ ਦੇ ਤੀਜੇ ਦਿਨ ਸ਼੍ਰੀਲੰਕਾ ਨੂੰ ਹਰਾਇਆ। ਭਾਰਤ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ  1-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।ਇਸ ਮੈਚ ’ਚ ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਹਰ ਪਾਸੇ ਟੀਮ ਇੰਡੀਆਂ ਦੀ ਤਾਰੀਫ ਹੋ ਰਹੀ ਹੈ। ਪਰ ਟੀਮ ਇੰਡੀਆ ਦੇ ਇਸ ਪਲੇਇੰਗ ਇਲੈਵਨ ਵਿੱਚ ਇੱਕ ਖਿਡਾਰੀ ਮੈਚ ਵਿਚ ਛਾਪ ਛੱਡਣ ਲਈ ਅਸਫਲ ਰਿਹਾ ਹੈ। ਰੋਹਿਤ ਵੀ ਟੀਮ ‘ਚ ਲਗਾਤਾਰ ਬਦਲਾਅ ਕਰ ਰਹੇ ਹਨ ਤਾਂ ਕਿ ਸਾਰਿਆਂ ਨੂੰ ਮੌਕਾ ਮਿਲ ਸਕੇ, ਅਜਿਹੇ ‘ਚ ਇਸ ਖਿਡਾਰੀ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ।ਪਹਿਲੇ ਟੈਸਟ ‘ਚ ਭਾਰਤੀ ਗੇਂਦਬਾਜ਼ਾਂ ਦਾ ਬੋਲਬਾਲਾ ਰਿਹਾ। ਇੰਡੀਆਂ ਟੀਮ ਨੇ ਸ਼੍ਰੀਲੰਕਾ ਨੂੰ ਪਹਿਲੀ ਪਾਰੀ ‘ਚ 178 ਦੌੜਾਂ ‘ਤੇ ਅਤੇ ਦੂਜੀ ਪਾਰੀ ‘ਚ 174 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਇਨ੍ਹਾਂ ਦੋਵਾਂ ਪਾਰੀਆਂ ਵਿੱਚ ਭਾਰਤੀ ਸਪਿਨਰਾਂ ਨੇ 20 ਵਿੱਚੋਂ 15 ਵਿਕਟਾਂ ਲਈਆਂ। ਅਸ਼ਵਿਨ, ਜਡੇਜਾ ਅਤੇ ਜਯੰਤ ਯਾਦਵ ਨੂੰ ਇੰਡੀਆਂ ਟੀਮ  ‘ਚ ਪਹਿਲੇ ਟੈਸਟ ਲਈ ਮੌਕਾ ਮਿਲਿਆ ਹੈ। ਜਯੰਤ ਯਾਦਵ ਨੂੰ ਇਸ ਮੈਚ ਵਿੱਚ ਤੀਜੇ ਸਪਿਨਰ ਵਜੋਂ ਮੌਕਾ ਮਿਲਿਆ। ਜਯੰਤ ਇਸ ਮੌਕੇ ਦਾ ਫਾਇਦਾ ਉਠਾਉਣ ਵਿੱਚ ਨਾਕਾਮ ਰਿਹਾ। ਜਯੰਤ ਯਾਦਵ  ਨੇ ਪਹਿਲੀ ਪਾਰੀ ‘ਚ 6 ਓਵਰ ਸੁੱਟੇ ਅਤੇ ਦੂਜੀ ਪਾਰੀ ‘ਚ 11 ਓਵਰ ਸੁੱਟਣ ਦਾ ਮੌਕਾ ਮਿਲਿਆ, ਫਿਰ ਵੀ ਜਯੰਤ ਦੇ ਖਾਤੇ ‘ਚ ਇਕ ਵੀ ਵਿਕਟ ਨਹੀਂ ਆਈ। ਹੁਣ ਮੋਹਾਲੀ ਤੋਂ ਬਾਅਦ ਟੀਮ ਇੰਡੀਆ ਬੰਗਲੌਰ ‘ਚ ਦੂਜਾ ਟੈਸਟ ਮੈਚ ਖੇਡੇਗੀ। ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ ਯਾਨੀ ਡੇ-ਨਾਈਟ ਟੈਸਟ।ਇਸ ਮੈਚ ‘ਚ ਜਯੰਤ ਯਾਦਵ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਜਗ੍ਹਾ ਮਿਲ ਸਕਦੀ ਹੈ। ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਰਹੇ ਕੁਲਦੀਪ ਨੇ ਹੁਣ ਤਿੰਨਾਂ ਫਾਰਮੈਟਾਂ ‘ਚ ਇਕ ਵਾਰ ਫਿਰ ਵਾਪਸੀ ਕੀਤੀ ਹੈ ਪਰ ਅਜੇ ਵੀ ਪਲੇਇੰਗ ਇਲੈਵਨ ‘ਚ ਜਗ੍ਹਾ ਦਾ ਇੰਤਜ਼ਾਰ ਕਰ ਰਿਹਾ ਹੈ।


Related Posts

Global site tag (gtag.js) - Google Analytics