BREAKING NEWS
sports news

ਮਿਤਾਲੀ ਰਾਜ ਨੇ ਵਿਸ਼ਵ ਕੱਪ ‘ਚ ਰਚਿਆ ਇਤਿਹਾਸ, ਇਸ ਮਾਮਲੇ ‘ਚ ਬਣੀ ਦੁਨੀਆਂ ਦੀ ਪਹਿਲੀ ਖਿਡਾਰਨ

by apnapunjabmedia    12-Mar-2022
latest news

ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵੈਸਟਇੰਡੀਜ਼ ਖਿਲਾਫ ਮੈਦਾਨ ‘ਤੇ ਉਤਰਦੇ ਹੀ ਇੱਕ ਵੱਡਾ ਰਿਕਾਰਡ  ਤੇ ਆਪਣਾ ਨਾਮ ਕਰ ਲਿਆ ਹੈ। ਉਹ ਹੁਣ ਮਹਿਲਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਮੈਚਾਂ ਵਿੱਚ ਕਪਤਾਨੀ ਕਰਨ ਵਾਲੀ ਖਿਡਾਰਨ ਬਣ ਗਈ ਹੈ। ਉਸ ਨੇ ਇਸ ਮਾਮਲੇ ਵਿੱਚ ਆਸਟ੍ਰੇਲੀਆ ਦੀ ਸਾਬਕਾ ਕਪਤਾਨ ਬੇਲਿੰਡਾ ਕਲਾਰਕ ਦਾ ਰਿਕਾਰਡ ਤੋੜ ਦਿੱਤਾ ਹੈ। ਮਿਤਾਲੀ ਅੱਜ ਮਹਿਲਾ ਵਿਸ਼ਵ ਕੱਪ ਵਿੱਚ ਬਤੌਰ ਕਪਤਾਨ 24ਵੀਂ ਵਾਰ ਮੈਦਾਨ ‘ਤੇ ਉਤਰੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੀ ਕਪਤਾਨੀ ਵਿੱਚ 23 ਮੈਚਾਂ ਵਿੱਚ ਭਾਰਤ ਨੇ 14 ਮੈਚ ਜਿੱਤੇ ਹਨ ਅਤੇ 8 ਮੈਚ ਹਾਰੇ ਹਨ। ਉੱਥੇ ਹੀ ਇੱਕ ਮੈਚ ਬੇ-ਨਤੀਜਾ ਰਿਹਾ ਹੈ।ਮਿਤਾਲੀ ਓਵਰਆਲ ਵਨਡੇ ਵਿਸ਼ਵ ਕੱਪ (ਪੁਰਸ਼-ਮਹਿਲਾ) ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਮੈਚ ਖੇਡਣ ਵਾਲੀ ਭਾਰਤੀ ਖਿਡਾਰਨ ਵੀ ਬਣ ਗਈ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਆਪਣੀ ਕਪਤਾਨੀ ਵਿੱਚ 23 ਵਨਡੇ ਖੇਡਣ ਵਾਲੇ ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡ ਦਿੱਤਾ ਹੈ। ਤੀਜੇ ਨੰਬਰ ‘ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹਨ ਜਿਨ੍ਹਾਂ ਨੇ 17 ਮੈਚ ਖੇਡੇ ਸਨ ।

Related Posts

Global site tag (gtag.js) - Google Analytics