Apnapunjabmedia
  • Home
  • ਅੰਤਰਰਾਸ਼ਟਰੀ
  • US ਨੇ ਵੈਨਜ਼ੁਏਲਾ ‘ਚ ਵਿਰੋਧੀ ਦਲ ‘ਤੇ ਵਧਦੀ ਕਾਰਵਾਈ ਸਬੰਧੀ UN ਨੂੰ ਦਿੱਤੀ ਚਿਤਾਵਨੀ
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

US ਨੇ ਵੈਨਜ਼ੁਏਲਾ ‘ਚ ਵਿਰੋਧੀ ਦਲ ‘ਤੇ ਵਧਦੀ ਕਾਰਵਾਈ ਸਬੰਧੀ UN ਨੂੰ ਦਿੱਤੀ ਚਿਤਾਵਨੀ

ਅਮਰੀਕਾ ਨੇ ਵੈਨਜ਼ੁਏਲਾ ‘ਚ ਵਿਰੋਧੀ ਦਲ ਦੀ ਵਧਦੀ ਕਾਰਵਾਈ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੂੰ ਚਿਤਾਵਨੀ ਦਿੱਤੀ ਹੈ। ਤਖਤਾਪਲਟ ਦੀ ਕੋਸ਼ਿਸ਼ ਅਸਫਲ ਹੋਣ ‘ਤੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਵਿਰੋਧੀ ਦਲ ਨਿਯੰਤਰਤ ਨੈਸ਼ਨਲ ਅਸੈਂਬਲੀ ‘ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਹੋਰ ਦੇਸ਼ਾਂ ਨੂੰ ਇਸ ਦੇ ਖਿਲਾਫ ਠੋਸ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ। ਸੁਰੱਖਿਆ ਪ੍ਰੀਸ਼ਦ ਦੀ ਇਹ ਬੈਠਕ ਵੈਨਜ਼ੁਏਲਾ ‘ਚ ਜਾਰੀ ਰਾਜਨੀਤਕ ਅਤੇ ਮਨੁੱਖੀ ਸੰਕਟ ‘ਤੇ ਚਰਚਾ ਕਰਨ ਲਈ ਅਤੇ ਈ. ਯੂ. ਸਮਰਥਿਤ ਡਿਪਲੋਮੈਟਾਂ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਦੇਣ ਲਈ ਹੋਈ ਸੀ। ਇਹ ਬੈਠਕ ਯੂਰਪੀ ਦੇਸ਼ਾਂ ਦੀ ਅਪੀਲ ‘ਤੇ ਹੋਈ।

ਅਮਰੀਕਾ ਦੇ ਅੰਬੈਸਡਰ ਜੋਨਾਥਨ ਕੋਹੇਨ ਨੇ ਵੈਨਜ਼ੁਏਲਾ ‘ਚ ਵਿਰੋਧੀ ਨੇਤਾ ਐਡਗਾਰ ਜਮਬ੍ਰਾਨੋ ਦੀ 8 ਮਈ ਨੂੰ ਗ੍ਰਿਫਤਾਰੀ ‘ਤੇ ਚਿੰਤਾ ਪ੍ਰਗਟਾਈ। ਉਹ ਨੈਸ਼ਨਲ ਅਸੈਂਬਲੀ ਦੇ ਪਹਿਲੇ ਪ੍ਰਧਾਨ ਸਨ। ਸੰਯੁਕਤ ਰਾਸ਼ਟਰ ‘ਚ ਅਮਰੀਕੀ ਮਿਸ਼ਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ,”ਨੈਸ਼ਨਲ ਅਸੈਂਬਲੀ ਦੇ ਖਿਲਾਫ ਮਾਦੁਰੋ ਸ਼ਾਸਨ ਦੀ ਕਾਰਵਾਈ ਜਮਬ੍ਰਾਨੀ ਦੀ ਗ੍ਰਿਫਤਾਰੀ ਨਾਲ ਹੋਰ ਵਧ ਗਈ ਹੈ ਅਤੇ ਅਸੀਂ ਇਸ ਕਾਰਨ ਚਿੰਤਤ ਹਾਂ।” ਇਸ ‘ਚ ਕਿਹਾ ਗਿਆ ਕਿ ਅਮਰੀਕਾ ਸਾਰੇ ਮੈਂਬਰ ਦੇਸ਼ਾਂ ਨਾਲ ਵੈਨਜ਼ੁਏਲਾ ‘ਚ ਮਾਦੁਰੋ ਸ਼ਾਸਨ ਦੇ ਵਧਦੇ ਦਮਨ ਖਿਲਾਫ ਠੋਸ ਕਾਰਵਾਈ ਲਈ ਤਿਆਰ ਰਹਿਣ ਦੀ ਮੰਗ ਕਰਦਾ ਹੈ।

Related posts

ਟਰੰਪ ਨੇ ‘ਫੇਕ ਮੀਡੀਆ’ ਤੋਂ ਬਾਅਦ ‘ਗੂਗਲ’ ‘ਤੇ ਵਿੰਨ੍ਹਿਆ ਨਿਸ਼ਾਨਾ

admin

ਆਸਟ੍ਰੇਲੀਆ : ਅਗਲੇ ਪੀ.ਐੱਮ. ਦੇ ਰੂਪ ‘ਚ ਬਿੱਲ ਸ਼ੌਰਟਨ ਦਾ ਨਾਂ ਸਿਖਰ ‘ਤੇ

admin

ਆਸਟ੍ਰੇਲੀਆ ‘ਚ ‘ਅਰਲੀ’ ਵੋਟਿੰਗ ਸ਼ੁਰੂ, ਇਹ ਲੋਕ ਦੇ ਸਕਦੇ ਹਨ ਵੋਟ

admin

Leave a Comment