BREAKING NEWS
viral news

ਭਾਰਤ ਦੀ ਆਜ਼ਾਦੀ ਨੂੰ ਭੀਖ ਦੱਸਣ 'ਤੇ ਕੰਗਨਾ ਰਣੌਤ 'ਤੇ ਭੜਕੇ ਇਹ ਅਦਾਕਾਰ

by Apna Punjab Media Group Inc     15-Nov-2021
latest news

Photo Credit:kanchan

 ਕੰਗਨਾ ਰਣੌਤ ਭਾਰਤ ਦੀ ਆਜ਼ਾਦੀ ਦੀ ਭੀਖ ਮੰਗਣ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਨਿਸ਼ਾਨੇ 'ਤੇ ਹੈ। ਉਨ੍ਹਾਂ ਦੇ ਬਿਆਨ ਦੀ ਹਰ ਕੋਈ ਆਲੋਚਨਾ ਕਰ ਰਿਹਾ ਹੈ। ਦੂਜੇ ਪਾਸੇ ਕੰਗਨਾ ਰਣੌਤ ਇਸ ਬਿਆਨ 'ਤੇ ਪੂਰੀ ਤਰ੍ਹਾਂ ਨਾਲ ਪੱਕੀ ਨਜ਼ਰ ਆ ਰਹੀ ਹੈ। ਕਈ ਫਿਲਮੀ ਸਿਤਾਰੇ ਤੇ ਰਾਜਨੇਤਾ ਨਾ ਸਿਰਫ਼ ਕੰਗਨਾ ਰਣੌਤ ਦੀ ਆਲੋਚਨਾ ਕਰ ਰਹੇ ਹਨ, ਬਲਕਿ ਅਦਾਕਾਰਾ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।

ਹੁਣ ਬਾਲੀਵੁੱਡ ਅਦਾਕਾਰ ਕੇਆਰਕੇ (ਕਮਾਲ ਆਰ ਖਾਨ) ਨੇ ਵੀ ਕੰਗਨਾ ਰਣੌਤ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰਾ ਦੇ ਅਜ਼ਾਦੀ ਦੇ ਬਿਆਨ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਨੂੰ ਅਜੇ ਤਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਕੇਆਰਕੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਮਾਜਿਕ ਤੇ ਰਾਜਨੀਤਕ ਮੁੱਦਿਆਂ ਤੋਂ ਇਲਾਵਾ ਬਾਲੀਵੁੱਡ ਦੇ ਮੁੱਦਿਆਂ 'ਤੇ ਵੀ ਆਪਣੀ ਰਾਏ ਰੱਖਦੇ ਹਨ।

Related Posts

Global site tag (gtag.js) - Google Analytics