BREAKING NEWS
viral news

ਡਰੱਗਜ਼ ਮਾਮਲੇ ’ਚ ਐੱਨਸੀਬੀ ਸਾਹਮਣੇ ਮੁੜ ਹਾਜ਼ਰ ਹੋਏ ਆਰੀਅਨ

by Apna Punjab Media Group Inc     20-Nov-2021
latest news

Photo Credit:kanchan

ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਕਰੂਜ਼ ਡਰੱਗਜ਼ ਮਾਮਲੇ ’ਚ ਸ਼ੁੱਕਰਵਾਰ ਨੂੰ ਮੁੜ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀਆਂ ਸਾਹਮਣੇ ਹਾਜ਼ਰ ਹੋਏ। ਸੂਤਰਾਂ ਨੇ ਦੱਸਿਆ ਕਿ ਆਰੀਅਨ ਲਗਪਗ ਡੇਢ ਵਜੇ ਦੱਖਣੀ ਮੁੰਬਈ ਸਥਿਤ ਐੱਨਸੀਬੀ ਦਫ਼ਤਰ ਪੁੱਜੇ ਤੇ 10 ਮਿੰਟਾਂ ਅੰਦਰ ਉੱਥੋਂ ਚਲੇ ਗਏ। ਕਰੂਜ਼ ਡਰੱਗਜ਼ ਮਾਮਲੇ ’ਚ ਐੱਨਸੀਬੀ ਸਾਹਮਣੇ ਇਹ ਆਰੀਅਨ ਦੀ ਤੀਜੀ ਹਫ਼ਤਾਵਾਰੀ ਹਾਜ਼ਰੀ ਸੀ।

ਸੂਤਰਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਐੱਨਸੀਬੀ ਦਫ਼ਤਰ ’ਚ ਹਾਜ਼ਰੀ ਹੋਣ ਤੋਂ ਬਾਅਦ ਆਰੀਅਨ ਦਿੱਲੀ ਐੱਸਆਈਟੀ ਦੇ ਸਾਹਮਣੇ ਵੀ ਪੇਸ਼ ਹੋਏ ਸਨ, ਜੋ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਰੂਜ਼ ਡਰੱਗਜ਼ ਮਾਮਲੇ ’ਚ ਦੋ ਅਕਤੂਬਰ ਨੂੰ ਐੱਨਸੀਬੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਰੀਅਨ ਨੂੰ ਬਾਂਬੇ ਹਾਈ ਕੋਰਟ ਨੇ ਬਾਸ਼ਰਤ ਜ਼ਮਾਨਤ ਦਿੱਤੀ ਸੀ। ਜ਼ਮਾਨਤ ਲਈ ਹਾਈ ਕੋਰਟ ਵੱਲੋਂ ਲਗਾਈਆਂ 14 ਸ਼ਰਤਾਂ ’ਚੋਂ ਇਕ ਸ਼ਰਤ ਹਫ਼ਤਾਵਾਰੀ ਹਾਜ਼ਰੀ ਦੀ ਵੀ ਹੈ। 

Related Posts