BREAKING NEWS
viral news

ਸਿੱਖਾ ਦੀ ਦਾੜੀ ਤੇ ਮੁੱਛਾਂ ‘ਤੇ ਵਿਵਾਦਿਤ ਟਿੱਪਣੀ ਮਾਮਲੇ ‘ਚ ਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਐੱਨਸੀਐੱਮ ਨੇ ਪੰਜਾਬ ਤੇ ਮਹਾਰਾਸ਼ਟਰ ਸਰਕਾਰ ਤੋਂ ਮੰਗੀ ਰਿਪੋਰਟ

by Apna punjab media    24-May-2022
latest news

ਸਿੱਖਾ ਦੀ ਦਾੜੀ ਤੇ ਮੁੱਛਾਂ ‘ਤੇ ਵਿਵਾਦਿਤ ਟਿੱਪਣੀ ਮਾਮਲੇ ‘ਚ ਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਐੱਨਸੀਐੱਮ ਨੇ ਪੰਜਾਬ ਤੇ ਮਹਾਰਾਸ਼ਟਰ ਸਰਕਾਰ ਤੋਂ ਮੰਗੀ ਰਿਪੋਰਟ

ਹਾਲ ਹੀ ਦਿਨਾਂ ਵਿੱਚ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵੀਡੀਓ ਉਨ੍ਹਾਂ ਲਈ ਲਗਾਤਾਰ ਮੁਸੀਬਤ ਬਣਦੀ ਜਾ ਰਹੀ ਹੈ, ਜਿਸ ਵਿੱਚ ਉਹ ਦਾੜ੍ਹੀ ਅਤੇ ਮੁੱਛਾਂ ਦਾ ਮਜ਼ਾਕ ਉਡਾ ਰਹੀ ਹੈ। ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਵੱਲੋਂ ਇਸ ਮਾਮਲੇ ਦਾ ਨੋਟਿਸ ਲਿਆ ਗਿਆ ਹੈ। ਐੱਨਸੀਐੱਮ ਨੇ ਕਿਹਾ ਕਿ ਜਿਵੇਂ ਕਿ ਇਸ ਨਾਲ ਭਾਰਤ ਅਤੇ ਵਿਦੇਸ਼ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਸ ਮਾਮਲੇ ’ਤੇ ਪੰਜਾਬ ਤੇ ਮਹਾਰਸ਼ਟਰ ਦੇ ਮੁੱਖ ਸਕੱਤਰਾਂ ਤੋਂ ਰਿਪੋਰਟ ਮੰਗ ਲਈ ਹੈ।’’ ਕਮਿਸ਼ਨ ਨੇ ਕਿਹਾ ਕਿ ਰਿਪੋਰਟ ਦੇ ਆਧਾਰ ’ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ।

ਦੱਸ ਦੇਈਏ ਕਿ ਭਾਰਤੀ ਸਿੰਘ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ । ਦਰਅਸਲ, ਭਾਰਤੀ ਸਿੰਘ ਆਪਣੇ ਇੱਕ ਸ਼ੋਅ ਦੌਰਾਨ ਦਾੜ੍ਹੀ ਅਤੇ ਮੁੱਛਾਂ ‘ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਦਾੜ੍ਹੀ ਅਤੇ ਮੁੱਛਾਂ ਦੇ ਵੱਡੇ ਫਾਇਦੇ ਹਨ। ਦੁੱਧ ਪੀਓ, ਐਸੀ ਦਾੜੀ ਮੂੰਹ ਵਿੱਚ ਪਾਓ, ਸੇਵੀਆਂ ਦਾ ਟੇਸਟ ਆਉਂਦਾ ਹੈ । ਮੇਰੇ ਕਈ ਦੋਸਤ ਵਿਆਹੇ ਹੋਏ ਹਨ, ਜੋ ਸਾਰਾ ਦਿਨ ਦਾੜ੍ਹੀ ਵਿੱਚੋਂ ਜੂਆਂ ਕੱਢਦੇ ਰਹਿੰਦੇ ਹਨ।

ਮਾਮਲਾ ਵਧਣ ਤੋਂ ਬਾਅਦ  ਭਾਰਤੀ ਸਿੰਘ ਨੇ ਇੱਕ ਹੋਰ ਵੀਡਿਓ ਜਾਰੀ ਕਰਕੇ ਇਸ ਮੁੱਦੇ ਤੇ ਪਹਿਲਾ ਹੀ  ਮਾਫੀ ਵੀ ਮੰਗ ਲਈ ਹੈ।

Related Posts

Global site tag (gtag.js) - Google Analytics