BREAKING NEWS
viral news

ਅਦਾਕਾਰਾ ਪ੍ਰਭ ਗਰੇਵਾਲ ਦੀਆਂ ਇਸ ਵੇਲੇ ਪੰਜੇ ਉਂਗਲਾਂ ਘਿਉ ਵਿੱਚ, ਪੰਜਾਬੀ ਫਿਲਮਾਂ ਚ ਸਰਗਰਮ ਹੈ ਪ੍ਰਭ ਗਰੇਵਾਲ

by Apna Punjab Media    08-Jul-2022
latest news

ਚੰਡੀਗੜ੍ਹ : ਅਦਾਕਾਰਾ ਪ੍ਰਭ ਗਰੇਵਾਲ ਦੀਆਂ ਇਸ ਵੇਲੇ ਪੰਜੇ ਉਂਗਲਾਂ ਘਿਉ ਵਿੱਚ ਹਨ,  ਹੋਣ ਵੀ ਕਿਉਂ ਨਾ...ਇੰਨ੍ਹੀਂ ਦਿਨੀਂ ਉਸਦੀਆਂ ਇੱਕ ਤੋਂ ਬਾਅਦ ਇੱਕ ਲਗਾਤਾਰ ਫ਼ਿਲਮਾਂ ਰਿਲੀਜ਼ ਹੋ ਰਹੀਆ ਹਨ। ਇਸੇ ਸਾਲ ਦੇ ਸੁਰੂ ਵਿੱਚ ਉਹ ਪੁਖਰਾਜ ਭੱਲਾ ਨਾਲ ਬਤੌਰ ਹੀਰੋਇਨ ਫ਼ਿਲਮ ‘ਹੇਟਰਜ਼’ ‘ਚ ਨਜ਼ਰ ਆਈ। ਫਿਰ ਗਿੱਪੀ ਗਰੇਵਾਲ ਨਾਲ ‘ਸ਼ਾਵਾਂ ਨੀਂ ਗਿਰਧਾਰੀ ਲਾਲ’ਵੀ ਚਰਚਾ ਵਿੱਚ ਰਹੀ। ਪਿਛਲੇ ਹਫ਼ਤੇ ਤੋਂ ‘ਖਾਓ ਪੀਓ ਐਸ ਕਰੋ’ ਵੀ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ।

ਅਦਾਕਾਰਾ ਪ੍ਰਭ ਗਰੇਵਾਲ ਦੀਆਂ ਇਸ ਵੇਲੇ ਪੰਜੇ ਉਂਗਲਾਂ ਘਿਉ ਵਿੱਚ ਹਨ,  ਹੋਣ ਵੀ ਕਿਉਂ ਨਾ...ਇੰਨ੍ਹੀਂ ਦਿਨੀਂ ਉਸਦੀਆਂ ਇੱਕ ਤੋਂ ਬਾਅਦ ਇੱਕ ਲਗਾਤਾਰ ਫ਼ਿਲਮਾਂ ਰਿਲੀਜ਼ ਹੋ ਰਹੀਆ ਹਨ। ਇਸੇ ਸਾਲ ਦੇ ਸੁਰੂ ਵਿੱਚ ਉਹ ਪੁਖਰਾਜ ਭੱਲਾ ਨਾਲ ਬਤੌਰ ਹੀਰੋਇਨ ਫ਼ਿਲਮ ‘ਹੇਟਰਜ਼’ ‘ਚ ਨਜ਼ਰ ਆਈ। ਫਿਰ ਗਿੱਪੀ ਗਰੇਵਾਲ ਨਾਲ ‘ਸ਼ਾਵਾਂ ਨੀਂ ਗਿਰਧਾਰੀ ਲਾਲ’ਵੀ ਚਰਚਾ ਵਿੱਚ ਰਹੀ। ਪਿਛਲੇ ਹਫ਼ਤੇ ਤੋਂ ‘ਖਾਓ ਪੀਓ ਐਸ ਕਰੋ’ ਵੀ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ।

 ਹੁਣ ਬਹੁਤ ਜਲਦ ਉਸਦੀ ਇੱਕ ਹੋਰ ਫ਼ਿਲਮ ‘ਪਦਮ ਸ੍ਰੀ ਕੌਰ ਸਿੰਘ’ਵੀ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਭ ਗਰੇਵਾਲ ਨੇ ਮਾਡਲਿੰਗ ਤੋਂ ਆਪਣੇ ਕਲਾ ਦੀ ਸੁਰੂਆਤ ਕੀਤੀ ਸੀ । ਉਸਨੇ ਪੰਜਾਬ ਦੇ ਚੋਟੀ ਦੇ ਗਾਇਕਾਂ ਦੇ ਸੁਪਰ ਹਿੱਟ ਗੀਤਾਂ ‘ਚ ਕੰਮ ਕੀਤਾ, ਜਿਸ ਕਰਕੇ ਉਸਦੀ ਵੱਡੀ ਪਛਾਣ ਬਣੀ ਤੇ ਇਹੋ ਪਛਾਣ ਉਸਨੂੰ ਫ਼ਿਲਮਾਂ ਤੱਕ ਲੈ ਆਈ। ਨਵੀਂ ਆ ਰਹੀ ਫ਼ਿਲਮ ਵਿੱਚ ਉਸਨੇ ਫ਼ਿਲਮ ਦੇ  ਨਾਇਕ ਕੌਰ ਸਿੰਘ ਦੀ ਹਮਸਫ਼ਰ ਬਲਜੀਤ ਕੌਰ ਦਾ ਕਿਰਦਾਰ ਨਿਭਾਇਆ ਹੈ ਜੋ ਉਸਦੀ ਅਦਾਕਾਰੀ ਦੇ ਵੱਖ ਵੱਖ ਰੰਗਾਂ ਨੂੰ ਪੇਸ਼ ਕਰਦਾ ਹੈ। ਫ਼ਿਲਮ ਬਾਰੇ ਗੱਲ ਕਰਦਿਆਂ ਪ੍ਰਭ ਗਰੇਵਾਲ ਨੇ ਕਿਹਾ,  ‘‘ਪਦਮ ਸ੍ਰੀ ਕੌਰ ਸਿੰਘ ਇੱਕ  ਵੱਖਰੇ ਵਿਸ਼ੇ ਦੀ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਤੇ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ ਪੇਸ਼ ਕਰਦੀ ਹੈ।  ਇਹ ਫ਼ਿਲਮ ਸਮਾਜ ਲਈ ਇੱਕ ਮੈਸ਼ਜ ਵੀ ਹੈ ਤੇ ਨੌਜਵਾਨਾਂ ਨੂੰ ਹਥਿਆਰਾਂ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਵੀ ਕਰਦੀ ਹੈ। ਉਹ ਆਪਣੇ ਕਿਰਦਾਰ ਤੋਂ ਬਹੁਤ ਸੰਤੁਸਟ ਹੈ। ਕੌਰ ਸਿੰਘ ਬਾਰੇ ਉਸਦੇ ਪਿੰਡ ਤੋਂ ਬਾਹਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹ ਦੇਸ਼ ਲਈ ਜੰਗਾਂ ਲੜਨ ਵਾਲਾ ਫ਼ੌਜੀ ਜਵਾਨ ਸੀ ਜਿਸਨੇ ਦੇਸ਼ ਸੇਵਾ ਦੇ ਨਾਲ ਨਾਲ ਬਾਕਸਿੰਗ ਦੇ ਖੇਤਰ ਵਿੱਚ ਵੀ ਪਦਮ ਸ੍ਰੀ ਅਤੇ ਅਰਜੁਨਾ ਐਵਾਰਡ ਹਾਸਲ ਕਰਕੇ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੱਕ ਚਮਕਾਇਆ ਪਰ ਅਫ਼ਸੋਸ ਕਿ ਸਰਕਾਰ ਉਸ ਨਾਲ ਕੀਤੇ ਵਾਅਦੇ ਵਫ਼ਾ ਨਾ ਕਰ ਸਕੀ। ’’

Related Posts

Global site tag (gtag.js) - Google Analytics