BREAKING NEWS
viral news

ਪੰਜਾਬੀ ਸਿਨਮੇ ਦਾ ਚਰਿੱਤਰ ਅਦਾਕਾਰ ‘ਬਨਿੰਦਰ ਬੰਨੀ’

by Apna Punjab Media    10-Jul-2022
latest news

ਬਨਿੰਦਰ ਬਨੀ ਪੰਜਾਬੀ ਸਿਨਮੇ ਦਾ ਇੱਕ ਜਾਣਿਆ-ਪਛਾਣਿਆ ਅਦਾਕਾਰ ਹੈ। ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਏ ਬਨੀ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਇੱਕ ਖ਼ਾਸ ਪਹਿਚਾਣ ਬਣਾਈ। ਵੱਖ ਵੱਖ ਫ਼ਿਲਮਾਂ ਵਿੱਚ ਉਸਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। 25 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਬਨਿੰਦਰ ਬੰਨੀ ਦੀ ਇੰਨ੍ਹੀਂ ਦਿਨੀਂ ਇੱਕ ਨਵੀਂ ਫ਼ਿਲਮ ‘ਪਦਮ ਸ਼੍ਰੀ ਕੌਰ ਸਿੰਘ 22 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਆਮ ਸਿਨਮੇ ਤੋਂ ਬਹੁਤ ਵੱਖਰੇ ਟੇਸਟ ਦੀ ਫ਼ਿਲਮ ਹੈ ਜੋ ਕਾਮੇਡੀ ਅਤੇ ਰੁਮਾਂਚ ਦੇ ਨਾਲ ਨਾਲ ਦੇਸ਼ ਕੌਮ ਲਈ ਸੰਘਰਸ਼ ਕਰਨ ਵਾਲੇ ਪਦਮ ਸ਼੍ਰੀ ਐਵਾਰਡੀ ਸਖਸ਼ੀਅਤ ਦੀ  ਪਰਿਵਾਰਕ ਤੇ ਸਮਾਜਿਕ ਕਹਾਣੀ ਪੇਸ਼ ਕਰੇਗੀ। ਬਨਿੰਨਰ ਬੰਨੀ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਸਨੇ ਸੂਬੇਦਾਰ ਕੌਰ ਸਿੰਘ ਦੇ ਜਿਗਰੀ ਯਾਰ ‘ਸ਼ੌਂਕੀ’ ਦਾ ਕਿਰਦਾਰ ਨਿਭਾਇਆ ਹੈ ਜੋ ਬਚਪਨ ਤੋਂ ਲੈ ਕੇ ਜਵਾਨੀ ਅਤੇ ਬੁਢਾਪੇ ਤੱਕ ਉਸਦੇ ਦੁੱਖਾਂ- ਸੁੱਖਾਂ ਦਾ ਭਾਈਵਾਲ ਰਹਿੰਦਾ ਹੈ। ਉਸਦਾ ਕਿਰਦਾਰ ਬਹੁਤ ਦਿਲਚਸਪ ਹੈ ਜੋ ਦਰਸ਼ਕਾਂ ਨੂੰ ਪਸੰਦ ਆਵੇਗਾ। ਮੈਨੂੰ ਖੁਸ਼ੀ ਹੈ ਕਿ ਇਸ ਮਹਾਨ ਵਿਆਕਤੀ ਦੇ ਜੀਵਨ ਅਧਾਰਤ ਫ਼ਿਲਮ ਲਈ ਉਸਨੂੰ ਚੰਗੇ ਕਿਰਦਾਰ ਦੇ ਕਾਬਲ ਸਮਝਿਆ।

Related Posts

Global site tag (gtag.js) - Google Analytics