ਸ੍ਰੀ ਸ਼ਰਦ ਪਵਾਰ ਦੇ ਉਤਰਾਧਿਕਾਰੀ ਦੀ ਚੋਣ ਲਈ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੀ ਕਮੇਟੀ ਦੀ ਅਹਿਮ ਬੈਠਕ ਸਵੇਰੇ ਮੁੰਬਈ ਵਿਚ ਸ਼ੁਰੂ ਹੋਈ। ਇਸ ਵਿੱਚ ਸ੍ਰੀ ਪਵਾਰ (82) ਵੱਲੋਂ ਪਾਰਟੀ ਪ੍ਰਧਾਨਗੀ ਛੱਡਣ ਦੇ ਫ਼ੈਸਲੇ ਨੂੰ ਮਤਾ ਪਾਸ ਕਰਕੇ ਰੱਦ ਕਰ ਦਿੱਤਾ।
ਮੁੰਬਈ 'ਚ ਆਪਣੀ ਆਤਮਕਥਾ 'ਲੋਕ ਮਾਝੇ ਸਾਂਗਾਤੀ' ਨੂੰ ਜਾਰੀ ਕਰਨ ਵੇਲੇ ਐੱਨਸੀਪੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ਉੱਤਰਾਧਿਕਾਰੀ ਦਾ ਫੈਸਲਾ ਕਰਨ ਲਈ ਪਾਰਟੀ ਕਮੇਟੀ ਵੀ ਬਣਾਈ, ਜਿਸ ਵਿੱਚ ਅਜੀਤ ਪਵਾਰ, ਸੁਪ੍ਰੀਆ ਸੁਲੇ, ਸਾਬਕਾ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਅਤੇ ਛਗਨ ਭੁਜਬਲ ਸ਼ਾਮਲ ਸਨ।