ਸਮਰਾਲਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਵਿੱਚੋਂ ਚਰਨਜੀਤ ਸਿੰਘ ਰਾਜੇਵਾਲ ਲਾਈਨਮੈਨ (ਸਟੋਰ) ਆਪਣੀ ਸਰਕਾਰੀ ਨੌਕਰੀ ਦੇ 28 ਸਾਲ ਛੇ ਮਹੀਨੇ ਦੀ ਬੇਦਾਗ ਨੌਕਰੀ ਉਪਰੰਤ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਨੇ ਆਪਣੀ ਸੇਵਾ ਮੁਕਤੀ ਉਪਰੰਤ ਆਪਣੇ ਗ੍ਰਹਿ ਰਾਜੇਵਾਲ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੋਹਣ ਸਿੰਘ ਸੁਰੀਲਾ (ਬਰਵਾਲੀਵਾਲੇ) ਵੱਲੋਂ ਢਾਡੀ ਵਾਰਾਂ ਗਾਈਆਂ ਗਈਆਂ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਧਰਮਜੀਤ ਸਿੰਘ ਪ੍ਰਧਾਨ ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ, ਰਘਵੀਰ ਸਿੰਘ ਰਿਟਾ: ਐਸ. ਡੀ. ਓ. ਮੀਤ ਪ੍ਰਧਾਨ, ਸੁਖਪਾਲ ਸਿੰਘ ਸੁੱਖਾ ਸਰਪੰਚ ਰਾਜੇਵਾਲ, ਰੁਪਿੰਦਰ ਸਿੰਘ ਬੱਲੀ ਬੈਂਕ ਮੈਨੇਜਰ, ਸਤਵਿੰਦਰ ਸਿੰਘ ਕੈਸ਼ੀਅਰ, ਰਣਧੀਰ ਸਿੰਘ ਮੂੰਡੀਆਂ, ਦੇਸ ਰਾਜ ਕਲਰਕ, ਮਨਪ੍ਰੀਤ ਸਿੰਘ ਸੈਟੇਨੋ, ਗੁਰਪ੍ਰੀਤ ਸਿੰਘ ਗੋਪੀ, ਲਛਮਣ ਸਿੰਘ, ਭੁਪਿੰਦਰ ਸਿੰਘ ਫੌਜੀ ਖੰਨਾ, ਜਗਤਾਰ ਸਿੰਘ ਪਾਵਰਕਾਮ, ਸਨੀ ਦੂਆ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਮੀਤ ਪ੍ਰਧਾਨ ਨਗਰ ਕੌਂਸਲ ਆਦਿ ਤੋਂ ਇਲਾਵਾ ਇਲਾਕੇ ਦੀਆਂ ਸਮਾਜਿਕ, ਧਾਰਮਿਕ, ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਧਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਚਰਨਜੀਤ ਸਿੰਘ ਰਾਜੇਵਾਲ ਨੇ ਆਪਣੀ ਸਾਰੀ ਸਰਵਿਸ ਪੂਰੀ ਇਮਾਨਦਾਰੀ ਅਤੇ ਬੇਦਾਗ ਨਿਭਾਈ ਹੈ। ਹਮੇਸ਼ਾ ਆਪਣੇ ਉੱਚ ਅਧਿਕਾਰੀਆਂ ਵੱਲੋਂ ਸੌਂਪੇ ਜਾਂਦੇ ਕੰਮ ਪੂਰੀ ਤਨਦੇਹੀ ਨਾਲ ਕਰਦੇ ਸਨ ਅਤੇ ਆਪਣੇ ਸਟਾਫ ਪ੍ਰਤੀ ਵੀ ਪੂਰਾ ਸਨੇਹ ਰੱਖਦੇ ਸਨ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਚਰਨਜੀਤ ਸਿੰਘ ਰਾਜੇਵਾਲ ਦੀ ਬੇਦਾਗ ਸੇਵਾਵਾਂ ਦੀ ਸਰਾਹਨਾ ਕੀਤਾ ਅਤੇ ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ।